11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਝੋਨੇ ਦੀ ਫ਼ਸਲ 'ਤੇ ਐਮ.ਐਸ.ਪੀ. 'ਚ 72 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਕਿਸਾਨ ਆਗੂ

Ad Position 21
No active advertisement
ਅਜੀਤ ਡੈਸਕ 16-05-2026

ਖਮਾਣੋਂ, 15 ਮਈ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਕਰਨੈਲ ਸਿੰਘ ਜਟਾਣਾ ਨੀਵਾਂ, ਕਿਰਪਾਲ ਸਿੰਘ ਬਦੇਸ਼ ਕਲਾਂ ਅਤੇ ਮੋਹਨ ਸਿੰਘ ਭੁੱਟਾ ਨੇ ਕਿਹਾ ਕਿ ਸਰਕਾਰ ਨੇ ਝੋਨੇ ਦੀ ਫ਼ਸਲ 'ਤੇ ਐਮ.ਐਸ.ਪੀ. 'ਚ 72 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ | ਉਕਤ ਆਗੂਆਂ ਨੇ ਕਿਹਾ ਕਿ ਡੀਜ਼ਲ, ਖਾਦ, ਮਜ਼ਦੂਰਾਂ ਦੀ ਦਿਹਾੜੀ ਅਤੇ ਫ਼ਸਲਾਂ ਲਈ ਦਵਾਈਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ, ਪਰ ਸਰਕਾਰ ਨੇ ਝੋਨੇ ਦੀ ਫ਼ਸਲ 'ਤੇ 72 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਕਿਸਾਨਾਂ ਦਾ ਸਰਕਾਰ ਪ੍ਰਤੀ ਭਰੋਸਾ ਬਿਲਕੁਲ ਤੋੜ ਦਿੱਤਾ ਹੈ | ਉਨਾਂ ਕਿਹਾ ਕਿ ਜਥੇਬੰਦੀ ਕੇਂਦਰ ਸਰਕਾਰ ਵਲੋਂ ਕੀਤਾ ਵਾਧਾ ਮੁੱਢ ਤੋਂ ਰੱਦ ਕਰਦੀ ਹੈ, ਤੇ ਨਾਲ ਹੀ ਕਿਹਾ ਕਿ ਸਰਕਾਰ ਨੂੰ ਝੋਨੇ ਦੀ ਫ਼ਸਲ ਲਈ ਖੇਤੀ ਲਾਗਤ ਨੂੰ ਮੁੱਖ ਰੱਖਦੇ ਹੋਏ ਇਸ ਵਿਚ ਵਾਧਾ ਕਰਨਾ ਚਾਹੀਦਾ ਸੀ | ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਫ਼ਸਲ 'ਤੇ ਕੀਤਾ ਵਾਧਾ ਬਹੁਤ ਘੱਟ ਹੈ ਅਤੇ ਸਰਕਾਰ ਦੇ ਇਸ ਫ਼ੈਸਲੇ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਬਦਬੂ ਨਾਲ ਦੁਕਾਨਦਾਰਾਂ ਅਤੇ ਗਾਹਕਾਂ ਦਾ ਜਿਊਣਾ ਹੋਇਆ ਦੁੱਭਰ ਅਮਲੋਹ ਦੇ ਬਾਜ਼ਾਰਾਂ 'ਚ ਸਫ਼ਾਈ ਸੇਵਕਾਂ ਨੇ ਖਿਲਾਰਿਆ... ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰ. ਸਮਾਰਟ ਸਕੂਲ ਕੰਨਿਆ ਸਰਹਿੰਦ ਦਾ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ
Ad Position 24