ਲੋਕ ਵਿਕਾਸ ਕਾਰਜਾਂ 'ਚ ਅੜਿੱਕਾ ਪਾਉਣ ਵਾਲੇ ਕਾਂਗਰਸੀ ਉਮੀਦਵਾਰਾਂ ਨੂੰ ਕਰਾਰੀ ਮਾਤ ਦੇਣਗੇ- ਵਿਧਾਇਕ ਰਾਏ
ਅਜੀਤ ਡੈਸਕ
21-05-2026
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ 'ਆਪ' ਦੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਾਰਡ ਨੰ. 5 ਤੋਂ ਉਮੀਦਵਾਰ ਅਕਸ਼ਪ੍ਰੀਤ ਕੌਰ ਪਤਨੀ ਯੂਥ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਵਿਧਾਇਕ ਰਾਏ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਦੁਆਰਾ ਹਰ ਸਮੇਂ ਸ਼ਹਿਰ ਦੇ ਵਿਕਾਸ 'ਚ ਅੜਿੱਕਾ ਪਾਇਆ ਜਾਂਦਾ ਰਿਹਾ ਹੈ, ਜਿਨ੍ਹਾਂ ਸਦਕਾ ਵਾਰਡਾਂ ਦੇ ਜ਼ਿਆਦਾਤਰ ਵਿਕਾਸ ਕਾਰਜ ਰੁਕੇ ਹੋਏ ਸਨ, ਪਰ ਹੁਣ ਜਦੋਂ ਨਗਰ ਕੌਂਸਲ 'ਚ 'ਆਪ' ਦੇ ਕੌਂਸਲਰਾਂ ਦਾ ਕੋਰਮ ਪੂਰਾ ਹੋਵੇਗਾ ਤਾਂ ਵਾਰਡਾਂ ਦੇ ਰੁਕੇ ਹੋਏ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਹੋਣਗੇ ਤੇ ਸ਼ਹਿਰ ਵਾਸੀਆਂ ਨੂੰ ਹੋਰ ਜ਼ਿਆਦਾ ਸਹੂਲਤਾਂ ਮਿਲਣਗੀਆਂ | ਉਨ੍ਹਾਂ ਵਾਰਡ ਨੰ. 5 ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਆਪ' ਉਮੀਦਵਾਰ ਅਕਸ਼ਪ੍ਰੀਤ ਕੌਰ ਨੂੰ ਵੱਡੀ ਜਿੱਤ ਦਿਵਾਉਣ ਤਾਂ ਜੋ ਇਸ ਵਾਰਡ ਦੀ ਨੁਹਾਰ ਨੂੰ ਹੋਰ ਬਦਲਿਆ ਜਾ ਸਕੇ | ਇਸ ਮੌਕੇ 'ਆਪ' ਆਗੂ ਕੁਲਵਿੰਦਰ ਸਿੰਘ ਡੇਰਾ, ਸੋਹਨ ਸਿੰਘ, ਜਸਪ੍ਰੀਤ ਸਿੰਘ, ਕਾਲਾ ਡਾਕਟਰ, ਕੇਸਰ ਸਿੰਘ, ਇਸਤਰੀ ਵਿੰਗ ਦੀ ਪ੍ਰਧਾਨ ਰੀਨਾ ਰਾਣੀ, ਮਨਦੀਪ ਸਿੰਘ ਪੋਲਾ, ਮੇਹਰਪਾਲ ਵਿੱਕੀ, ਹਰਭਜਨ ਗੱਡੂ, ਹੈਪੀ, ਜਸਵੀਰ ਚੱਢਾ, ਭਾਗ ਸਿੰਘ ਭਾਗੀ, ਰੁਪਿੰਦਰ ਸਿੰਘ ਜੱਲਾ, ਹਰਪ੍ਰੀਤ ਬੱਤਰਾ, ਸੰਦੀਪ ਗੁਰਾਇਆ, ਪਰਮਿੰਦਰ ਸਰਪੰਚ ਆਦਿ ਸਮੇਤ ਵੱਡੀ ਗਿਣਤੀ 'ਚ ਵਾਰਡ ਵਾਸੀ ਹਾਜ਼ਰ ਸਨ |