ਮੰਡੀ ਗੋਬਿੰਦਗੜ੍ਹ, 21 ਮਈ (ਇਕਬਾਲਦੀਪ ਸੰਧੂ)-ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਇਕ ਵੱਡੇ ਸਿਆਸੀ ਘਟਨਾਕ੍ਰਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਦੋ ਸੀਨੀਅਰ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ, ਜਿਸ ਨਾਲ ਸ਼ਹਿਰ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ | ਪਾਰਟੀ ਵਿਚ ਸ਼ਾਮਿਲ ਹੋਣ ਵਾਲੀਆਂ ਆਗੂਆਂ ਵਿਚ ਬੀਬੀ ਮਨੋਜ ਰਾਣੀ ਅਤੇ ਬੀਬੀ ਸੁਸ਼ੀਲਾ ਦੇਵੀ ਸ਼ਾਮਿਲ ਹਨ, ਜੋ ਆਪਣੇ-ਆਪਣੇ ਇਲਾਕਿਆਂ ਵਿਚ ਮਜ਼ਬੂਤ ਜਨ ਆਧਾਰ ਅਤੇ ਵੱਡੇ ਪ੍ਰਭਾਵ ਵਾਲੀਆਂ ਆਗੂ ਮੰਨੀਆਂ ਜਾਂਦੀਆਂ ਹਨ | ਦੋਵਾਂ ਆਗੂਆਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਵਾਰਡ ਨੰਬਰ. 14 ਵਿਚ ਹੋਈ ਇਕ ਜਨ ਸਭਾ ਦੌਰਾਨ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਰਾਜੂ ਖੰਨਾ ਨੇ ਦੋਵਾਂ ਆਗੂਆਂ ਦਾ ਪਾਰਟੀ ਵਿਚ ਆਉਣ 'ਤੇ ਭਰਵਾਂ ਸਵਾਗਤ ਵੀ ਕੀਤਾ | ਬੀਬੀ ਮਨੋਜ ਰਾਣੀ ਅਤੇ ਬੀਬੀ ਸੁਸ਼ੀਲਾ ਦੇਵੀ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਵਾਰਡ ਨੰਬਰ. 14 ਅਤੇ 16 ਵਿਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ | ਇਸ ਮੌਕੇ ਸਾਮਿਲ ਹੋਏ ਆਗਿਆ ਨੇ ਕਿਹਾ ਕਿ ਉਹ ਮੰਡੀ ਗੋਬਿੰਦਗੜ੍ਹ ਵਿਚ, ਖ਼ਾਸ ਕਰਕੇ ਆਪਣੇ-ਆਪਣੇ ਵਾਰਡਾਂ ਵਿਚ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੀਆਂ | ਇਸ ਮੋਕੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਪਟਿਆਲਾ ਅਮਿਤ ਸਿੰਘ ਰਾਠੀ, ਕੁਲਵਿੰਦਰ ਸਿੰਘ ਧਾਲੀਵਾਲ, ਡਾ. ਅਰਜੁਨ ਸਿੰਘ, ਭਾਰਤ ਭੂਸ਼ਨ ਟੋਨੀ, ਭਿੰਦਰ ਸਿੰਘ ਮੰਡੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਬਲਵੀਰ ਸਿੰਘ ਸਿੱਧੂ, ਬਾਬਾ ਨਿਸ਼ਾਨ ਸਿੰਘ, ਅੰਮਿ੍ਤ ਪਾਲ ਹੈਪੀ, ਹਰਪਿੰਦਰ ਸਿੰਘ ਭੂਰਾ, ਜਗਜੀਵਨ ਸਿੰਘ ਉੱਭੀ, ਹਰਵਿੰਦਰ ਸਿੰਘ ਵਿੱਕੀ, ਪਰਮਦੀਪ ਸਿੰਘ, ਤਰਨਵੀਰ ਸਿੰਘ ਧਾਲੀਵਾਲ, ਮਨਵੀਰ ਸਿੰਘ, ਪਰਮਜੀਤ ਕੌਰ, ਮਨਰੀਤ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਰਾਜੇਸ਼ ਕੁਮਾਰ ਸ਼ਾਹੀ, ਬੰਟੀ ਜੱਸੜ੍ਹਾਂ, ਸੁਖਦੇਵ ਸਿੰਘ ਅੱਤਲੀ, ਬੀਬੀ ਮਧੂਮੀਤ ਵਡੇਰਾ, ਗੁਰਕੀਰਤ ਸਿੰਘ ਪਨਾਗ ਅਤੇ ਗੁਰਵਿੰਦਰ ਸਿੰਘ ਸਲਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡਾਂ ਦੇ ਵਰਕਰ ਤੇ ਆਗੂ ਮੌਜੂਦ ਸਨ |