ਮੰਡੀ ਗੋਬਿੰਦਗੜ੍ਹ, 21 ਮਈ (ਰਾਜੇਸ਼ ਸ਼ਰਮਾ)-ਜਿਵੇਂ-ਜਿਵੇਂ ਨਗਰ ਕੌਂਸਲ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਉਸ ਦੇ ਨਾਲ-ਨਾਲ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ | ਇਸੇ ਕੜੀ ਤਹਿਤ ਵਾਰਡ ਨੰਬਰ. 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ਿਲਪਾ ਲੋਧੀ ਪਤਨੀ ਸਤਿਆਪਾਲ ਲੋਧੀ (ਸੂਬਾ ਸੰਯੁਕਤ ਸਕੱਤਰ, ਯੂਥ ਵਿੰਗ) ਦੇ ਹੱਕ ਵਿਚ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਵਿਧਾਇਕ ਬੜਿੰਗ ਨੇ ਵਾਰਡ ਨਿਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ 'ਆਪ' ਦੀਆਂ ਨੀਤੀਆਂ ਅਤੇ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਰਡ ਦੇ ਵਿਕਾਸ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਿਲਪਾ ਲੋਧੀ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਇਆ ਜਾਵੇ | ਵਿਧਾਇਕ ਬੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਲਈ ਵਚਨਬੱਧ ਹੈ ਅਤੇ ਸ਼ਹਿਰ ਦੇ ਹਰ ਵਾਰਡ ਵਿਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਾਫ਼ ਸੁਥਰੀ ਅਤੇ ਲੋਕ ਹਿਤੈਸ਼ੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਪਾਰਟੀ ਦੇ ਉਮੀਦਵਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ | ਉੱਥੇ ਹੀ ਉਮੀਦਵਾਰ ਸ਼ਿਲਪਾ ਲੋਧੀ ਨੇ ਕਿਹਾ ਕਿ ਵਾਰਡ ਨਿਵਾਸੀਆਂ ਵਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਚੋਣਾਂ ਵਿਚ ਲੋਕ ਵਿਕਾਸ ਅਤੇ ਇਮਾਨਦਾਰ ਕਾਰਗੁਜ਼ਾਰੀ ਦੇ ਆਧਾਰ 'ਤੇ ਫ਼ੈਸਲਾ ਕਰਨਗੇ | ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਵਾਰਡ ਵਾਸੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਵਾਰਡ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਚੋਣ ਪ੍ਰਚਾਰ ਦੌਰਾਨ ਵੱਡੀ ਗਿਣਤੀ ਵਿਚ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ, ਹਰਪ੍ਰੀਤ ਸਿੰਘ ਚਹਿਲ ਵਿੱਕੀ, ਗੀਤਾਂਜਲੀ ਗਿਫ਼ਟੀ, ਮਨੀਸ਼ ਨਿਊਆਂ, ਜਤਿੰਦਰ ਦੀਕਸ਼ਿਤ, ਬਿਕਰਮ ਸਿੱਧੂ ਵਿੱਕੀ, ਰਵਿੰਦਰ ਕੌਰ ਦੀਕਸ਼ਿਤ, ਕਮਲੇਸ਼ ਦੇਵੀ, ਤਾਸ਼ਾ ਸਿੱਧੂ, ਅਮਿਤ ਸ਼ਰਮਾ, ਜਸਪਾਲ ਸ਼ਰਮਾ, ਨਰੇਸ਼ ਲੋਧੀ, ਜੱਗਾ ਸਰਪੰਚ ਬਦੀਨਪੁਰ, ਸੋਨੀ ਬਦੀਨਪੁਰ, ਕਰਨ, ਰੋਹਿਤ ਜਲੁਰਿਆਂ, 'ਆਪ' ਆਗੂ ਰਾਜਿੰਦਰ ਕੁਮਾਰ, ਗੁਰਿੰਦਰ ਗੋਨੀ, ਹਰਪਾਲ ਟਿਵਾਣਾ, ਬੌਬੀ ਅਤੇ ਅੰਮਿ੍ਤ ਬੁੱਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਅਤੇ 'ਆਪ' ਆਗੂ ਤੇ ਵਰਕਰ ਮੌਜੂਦ ਸਨ |