02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਪੰਚਾਇਤ ਖਮਾਣੋ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ 6 ਸੀਟਾਂ ਮਿਲੀਆਂ

Ad Position 21
No active advertisement
ਅਜੀਤ ਡੈਸਕ 30-05-2026
ਕਾਂਗਰਸ ਦੇ 2, ਅਕਾਲੀ ਦਲ 2 ਅਤੇ 3 ਆਜ਼ਾਦ ਉਮੀਦਵਾਰ ਰਹੇ ਜੇਤੂ
ਖਮਾਣੋਂ, 29 ਮਈ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਅਤੇ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਕੁੱਲ 13 ਸੀਟਾਂ 'ਚੋਂ 6, ਕਾਂਗਰਸ ਦੇ 2, ਸ਼੍ਰੋਮਣੀ ਅਕਾਲੀ ਦਲ 2 ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ | ਵਾਰਡ ਨੰ. 1 ਤੋਂ ਆਮ ਆਦਮੀ ਪਾਰਟੀ ਦੀ ਮਨਜੀਤ ਕੌਰ ਬੇਦੀ, ਵਾਰਡ ਨੰ. 2 ਤੋਂ ਅਮਰਿੰਦਰ ਸਿੰਘ ਮੌਲਾ ਆਜ਼ਾਦ, ਵਾਰਡ ਨੰ. 3 ਤੋਂ ਅਕਾਲੀ ਦਲ ਦੀ ਗੁਰਵਿੰਦਰ ਕੌਰ, ਵਾਰਡ ਨੰ. 4 ਤੋਂ ਆਮ ਆਦਮੀ ਪਾਰਟੀ ਮਨਦੀਪ ਸਿੰਘ, ਵਾਰਡ ਨੰ. 5 ਤੋਂ ਜਸਪ੍ਰੀਤ ਕੌਰ ਭੁੱਲਰ (ਆਜ਼ਾਦ), ਵਾਰਡ ਨੰ. 6 ਤੋਂ ਬਹਾਦਰ ਸਿੰਘ ਸ਼੍ਰੋਮਣੀ ਅਕਾਲੀ ਦਲ (ਬ), ਵਾਰਡ ਨੰ. 7 ਤੋਂ ਆਮ ਆਦਮੀ ਪਾਰਟੀ ਦੀ ਰੁਪਿੰਦਰ ਕੌਰ, ਵਾਰਡ ਨੰ. 8 ਤੋਂ ਆਮ ਆਦਮੀ ਪਾਰਟੀ ਦਾ ਸ਼ਰਨਪਾਲ ਸਿੰਘ, ਵਾਰਡ ਨੰ. 9 ਤੋਂ ਆਮ ਆਦਮੀ ਪਾਰਟੀ ਦੀ ਸੁਨੀਤਾ ਸੋਨੀ, ਵਾਰਡ ਨੰ. 10 ਤੋਂ ਬਲਜੀਤ ਕੌਰ ਆਜ਼ਾਦ, ਵਾਰਡ ਨੰ. 11 ਤੋਂ ਕਾਂਗਰਸ ਦਾ ਸੁਖਵਿੰਦਰ ਸਿੰਘ ਨਿੱਕੂ, ਵਾਰਡ ਨੰ. 12 ਤੋਂ 'ਆਪ' ਦਾ ਅਸ਼ੋਕ ਕੁਮਾਰ, ਵਾਰਡ ਨੰ. 13 ਤੋਂ ਕਾਂਗਰਸ ਗੁਰਿੰਦਰ ਸਿੰਘ ਸੋਨੀ ਆਦਿ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਜਿੱਤ ਦਰਜ ਕਰਵਾਈ | ਉਕਤ ਜੇਤੂ ਉਮੀਦਵਾਰਾਂ ਵਲੋਂ ਸ਼ਹਿਰ ਵਿਚ ਜੇਤੂ ਜਸ਼ਨ ਮਨਾਏ ਗਏ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਆਪਣੇ ਉਮੀਦਵਾਰਾਂ ਦੀ ਜਿੱਤ ਦੀ ਖ਼ੁਸ਼ੀ ਵਿਚ ਭੰਗੜੇ ਪਾਏ ਗਏ ਅਤੇ ਲੱਡੂ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਮਗੜ੍ਹ ਦਾ ਭਰਾ ਸੁਖਵਿੰਦਰ ਨਿੱਕੂ ਵਾਰਡ ਨੰ. 11 ਤੋਂ ਰਿਹਾ ਜੇਤੂ ਅਗਲੀ ਖ਼ਬਰ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਸੰਦੀਪ ਸਿੰਘ ਬੱਲ ਨੇ ਦਿੱਤੀ ਵਧਾਈ
Ad Position 24
No active advertisement