02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਮਗੜ੍ਹ ਦਾ ਭਰਾ ਸੁਖਵਿੰਦਰ ਨਿੱਕੂ ਵਾਰਡ ਨੰ. 11 ਤੋਂ ਰਿਹਾ ਜੇਤੂ

Ad Position 21
No active advertisement
ਅਜੀਤ ਡੈਸਕ 30-05-2026
• ਕਾਂਗਰਸੀ ਆਗੂ ਡਾ. ਚੌਹਾਨ ਵਲੋਂ ਕੀਤਾ ਸਨਮਾਨ
ਖਮਾਣੋਂ, 29 ਮਈ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੀਆਂ ਚੋਣਾਂ ਵਿਚ ਵਾਰਡ ਨੰ. 11 ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੇ ਭਰਾ ਸੁਖਵਿੰਦਰ ਸਿੰਘ ਨਿੱਕੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਤੋਂ ਇਲਾਵਾ ਵਾਰਡ ਨੰ. 13 ਤੋਂ ਕਾਂਗਰਸੀ ਉਮੀਦਵਾਰ ਗੁਰਿੰਦਰ ਸਿੰਘ ਸੋਨੀ ਲਗਾਤਾਰ ਤੀਜੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ | ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਵਲੋਂ ਸੁਖਵਿੰਦਰ ਸਿੰਘ ਨਿੱਕੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਤੇ ਸਨਮਾਨਿਤ ਵੀ ਕੀਤਾ ਗਿਆ | ਰਾਮਗੜ੍ਹ ਨੇ ਵਾਰਡ ਨੰ. 11 ਅਤੇ 13 ਦੇ ਸਮੂਹ ਵੋਟਰਾਂ ਦਾ ਇਸ ਸ਼ਾਨਦਾਰ ਜਿੱਤ ਲਈ ਧੰਨਵਾਦ ਕੀਤਾ |
ਇਸ ਮੌਕੇ ਡਾ. ਨਰਿੰਦਰ ਕੁਮਾਰ ਸ਼ਰਮਾ ਸਾਬਕਾ ਵਾਈਸ ਚੇਅਰਮੈਨ ਬਲਾਕ ਸੰਮਤੀ, ਸਰਬਜੀਤ ਜੀਤੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਨੌਨਿਹਾਲ ਸਿੰਘ ਟੋਡਰਪੁਰ, ਹਰਪ੍ਰੀਤ ਸਿੰਘ ਸੋਨੀ, ਨਾਜਰ ਸਿੰਘ ਰੱਤੋਂ ਪ੍ਰਧਾਨ ਬਲਾਕ ਕਿਸਾਨ ਸੈੱਲ, ਅਮਰਜੀਤ ਸਿੰਘ ਕਮਲ ਮੋਟਰਜ਼, ਐਡਵੋਕੇਟ ਰੁਪਿੰਦਰ ਸਿੰਘ ਵਿੱਕੀ, ਐਡਵੋਕੇਟ ਮਨਪ੍ਰੀਤ ਤਿਵਾੜੀ, ਹਰਦੀਪ ਸਿੰਘ ਬਦੇਸ਼ ਕਲਾਂ, ਜਸਵਿੰਦਰ ਸਿੰਘ ਮਠਾੜੂ, ਮੇਜਰ ਸਿੰਘ ਮਨਸੂਰਪੁਰ, ਨੰਬਰਦਾਰ ਨੱਥੂ ਰਾਮ, ਰੋਹਿਤ ਸ਼ਰਮਾ, ਮੇਵਾ ਸਿੰਘ ਧਨੌਲਾ, ਜਗਵਿੰਦਰ ਸਿੰਘ ਜੱਗੀ, ਸ਼ਸ਼ੀਪਾਲ ਸੰਘੋਲ ਤੋਂ ਇਲਾਵਾ ਹੋਰ ਵਰਕਰ ਅਤੇ ਸਮਰਥਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ 'ਚ 'ਆਪ' ਦਾ ਪ੍ਰਚੰਡ ਬਹੁਮਤ ਅਗਲੀ ਖ਼ਬਰ ਨਗਰ ਪੰਚਾਇਤ ਖਮਾਣੋ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ 6 ਸੀਟਾਂ ਮਿਲੀਆਂ
Ad Position 24
No active advertisement