ਫ਼ਤਹਿਗੜ੍ਹ ਸਾਹਿਬ, 29 ਮਈ (ਬਲਜਿੰਦਰ ਸਿੰਘ)-ਪਿਛਲੇ ਦਿਨੀਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਜਥੇਬੰਦੀ ਦੇ ਨਵੇਂ ਅਹੁਦੇਦਾਰਾਂ ਦੀ ਤਿੰਨ ਸਾਲਾਂ ਲਈ ਚੋਣ ਕੀਤੀ ਗਈ | ਜਿਸ ਵਿਚ ਭਜਨ ਸਿੰਘ ਗਿੱਲ ਨੂੰ ਮੁੜ ਸੂਬਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ਜਦੋਂਕਿ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਵਿੱਤ ਸਕੱਤਰ ਨਰਿੰਦਰ ਪਾਲ ਭਗਤਾ, ਪੈੱ੍ਰਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ, ਸੀਨੀਅਰ ਮੀਤ ਪ੍ਰਧਾਨਾਂ ਵਿਚ ਹਰਭਜਨ ਸਿੰਘ ਅਜਨੋਹਾ, ਹਰਚੰਦ ਸਿੰਘ ਪੰਜੋਲੀ, ਸੁੱਚਾ ਸਿੰਘ ਸੁਲਤਾਨਪੁਰ ਲੋਧੀ, ਚਮਕੌਰ ਸਿੰਘ ਸਰਾਂ ਮੋਗਾ ਤੇ ਰਾਜ ਕੁਮਾਰ ਬਜਾਜ ਜਲਾਲਾਬਾਦ, ਉਪ ਪ੍ਰਧਾਨਾਂ ਵਿਚ ਹਰਦੇਵ ਸਿੰਘ ਜਵੰਧਾ ਧੂਰੀ, ਅਸ਼ੋਕ ਭੰਡਾਰੀ ਜਗਰਾਉਂ, ਬਾਬੂ ਰਾਮ ਟਿੰਨਾ ਮੁਕਤਸਰ, ਇੰਦਰਜੀਤ ਸਿੰਘ ਖੀਵਾ ਫਰੀਦਕੋਟ ਤੇ ਸੰਤੋਖ ਸਿੰਘ ਤੱਖੀ ਫਿਰੋਜਪੁਰ ਸ਼ਾਮਿਲ ਹਨ | ਇਸੇ ਤਰ੍ਹਾਂ ਆਰਗੇਨਾਈਜ਼ਿੰਗ ਸਕੱਤਰ ਹਰਿੰਦਰ ਸਿੰਘ ਪਲਾਸੌਰ ਧੂਰੀ, ਜੁਆਇੰਟ ਆਰਗੇਨਾਈਜ਼ਿੰਗ ਸਕੱਤਰ ਕੁਲਵੰਤ ਸਿੰਘ ਢਿੱਲੋਂ ਫ਼ਤਹਿਗੜ੍ਹ ਸਾਹਿਬ, ਜੁਆਇੰਟ ਪੈੱ੍ਰਸ ਸਕੱਤਰ ਬਿੱਕਰ ਸਿੰਘ ਮਾਛੀਕੇ ਮੋਗਾ, ਸਹਾਇਕ ਪੈੱ੍ਰਸ ਸਕੱਤਰ ਜਸਵੰਤ ਸਿੰਘ ਕਲੇਰ ਜਗਰਾਉਂ, ਆਡੀਟਰ ਜਗਜੀਤ ਸਿੰਘ ਕਪੂਰਥਲਾ, ਸਹਾਇਕ ਆਡੀਟਰ ਦਵਿੰਦਰ ਸਿੰਘ ਮੁਕੇਰੀਆਂ, ਸਹਾਇਕ ਵਿੱਤ ਸਕੱਤਰ ਬਲਵੰਤ ਰਾਏ ਪਠਾਨਕੋਟ, ਕਾਨੂੰਨੀ ਸਲਾਹਕਾਰ ਬਹਾਦੁਰ ਸਿੰਘ ਹੁਸ਼ਿਆਰਪੁਰ, ਸਹਾਇਕ ਕਾਨੂੰਨੀ ਸਲਾਹਕਾਰ ਸੰਤ ਸਿੰਘ ਫਰੀਦਕੋਟ, ਮੁੱਖ ਸਲਾਹਕਾਰਾਂ ਵਿਚ ਦੇਸ ਰਾਜ ਗਾਂਧੀ ਜਲਾਲਾਬਾਦ, ਕੰਵਰ ਕੌਰ ਸਿੰਘ ਭਗਤਾ, ਸੁਖਵਿੰਦਰ ਸਿੰਘ ਚੀਮਾ, ਪਿ੍ੰਸੀਪਲ ਜਗਰੂਪ ਸਿੰਘ ਬਰਾੜ ਰਾਜੋਆਣਾ ਮੋਗਾ, ਪਿ੍ੰਸੀਪਲ ਜਗਜੀਤ ਸਿੰਘ ਰਖਰਾ ਮੋਗਾ ਅਤੇ ਚੌਧਰੀ ਸਤਨਾਮ ਚੰਦ ਕੰਬੋਜ ਫ਼ਾਜ਼ਿਲਕਾ ਸ਼ਾਮਿਲ ਹਨ | ਇਸੇ ਤਰ੍ਹਾਂ ਸੂਬਾ ਸਰਪ੍ਰਸਤ ਪਿ੍ੰਸੀਪਲ ਕੇਵਲ ਸਿੰਘ ਕਪੂਰਥਲਾ ਤੇ ਲਾਲ ਸਿੰਘ ਢਿੱਲੋਂ ਮੋਗਾ ਸ਼ਾਮਿਲ ਹਨ | ਇਸ ਤੋਂ ਇਲਾਵਾ ਇਸ ਚੋਣ ਵਿਚ ਜ਼ਿਲ੍ਹਾ ਪ੍ਰਧਾਨ ਤੇ ਸਕੱਤਰ ਨੂੰ ਵੀ ਸੂਬਾ ਕਮੇਟੀ ਵਿਚ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ | ਜਿਨ੍ਹਾਂ ਵਿਚ ਮੋਗਾ ਪ੍ਰਧਾਨ ਸੁਖਮਿੰਦਰ ਸਿੰਘ, ਸਕੱਤਰ ਸਰਬਜੀਤ ਸਿੰਘ ਦੌਧਰ, ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਤਰਖਾਣ ਮਾਜਰਾ, ਸਕੱਤਰ ਧਰਮਪਾਲ ਆਜ਼ਾਦ, ਹੁਸ਼ਿਆਰਪੁਰ ਪ੍ਰਧਾਨ ਨਰਿੰਦਰ ਸਿੰਘ ਗੋਲੀ, ਸਕੱਤਰ ਬਿ੍ਜ ਮੋਹਨ ਸੋਨੀ, ਕਪੂਰਥਲਾ ਪ੍ਰਧਾਨ ਸੁੱਚਾ ਸਿੰਘ, ਸਕੱਤਰ ਗੁਰਦੀਪ ਸਿੰਘ, ਫਰੀਦਕੋਟ ਪ੍ਰਧਾਨ ਸੁਭਾਸ਼ ਚੰਦਰ ਸ਼ਰਮਾ, ਸਕੱਤਰ ਕਿ੍ਸ਼ਨ ਲਾਲ, ਫ਼ਾਜ਼ਿਲਕਾ ਪ੍ਰਧਾਨ ਬੂਟਾ ਸਿੰਘ ਬਰਾੜ ਚਿਮਨੇਵਾਲਾ, ਸਕੱਤਰ ਟਹਿਲ ਸਿੰਘ ਸੈਣੀ, ਫ਼ਿਰੋਜਪੁਰ ਪ੍ਰਧਾਨ ਗੁਰਪ੍ਰਤਾਪ ਸਿੰਘ, ਸਕੱਤਰ ਦੀਪਕ ਕੁਮਾਰ ਉਟਾਵਾ, ਲੁਧਿਆਣਾ ਪ੍ਰਧਾਨ ਦਰਸ਼ਨ ਸਿੰਘ ਉਟਾਲ, ਸਕੱਤਰ ਜੁਗਿੰਦਰ ਰਾਏ, ਮੁਕਤਸਰ ਪ੍ਰਧਾਨ ਰਣਜੀਤ ਸਿੰਘ ਮਲੋਟ, ਸਕੱਤਰ ਅਸ਼ੋਕ ਕੁਮਾਰ ਗਿੱਦੜਬਾਹਾ, ਧੂਰੀ ਸੰਗਰੂਰ ਪ੍ਰਧਾਨ ਜੈ ਦੇਵ ਸ਼ਰਮਾ, ਸਕੱਤਰ ਜਸਵਿੰਦਰ ਸਿੰਘ ਮੂਲੋਵਾਲ, ਭਗਤਾ ਭਾਈ (ਬਠਿੰਡਾ) ਪ੍ਰਧਾਨ ਆਤਮ ਤੇਜ਼ ਸ਼ਰਮਾ, ਸਕੱਤਰ ਗੁਰਜੀਤ ਸਿੰਘ, ਪਠਾਨਕੋਟ ਪ੍ਰਧਾਨ ਸੱਤ ਪ੍ਰਕਾਸ਼, ਸਕੱਤਰ ਰਤਨ ਚੰਦ, ਅਹਿਮਦਗੜ੍ਹ ਮੰਡੀ (ਮਲੇਰਕੋਟਲਾ) ਪ੍ਰਧਾਨ ਕੁਲਵੰਤ ਸਿੰਘ, ਸਕੱਤਰ ਦਿਲਬਾਗ ਸਿੰਘ ਗਰੇਵਾਲ ਸ਼ਾਮਿਲ ਸਨ | ਇਹ ਜਾਣਕਾਰੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਮੀਡੀਆ ਨਾਲ ਸਾਂਝੀ ਕੀਤੀ |