ਮੰਡੀ ਗੋਬਿੰਦਗੜ੍ਹ, 30 ਮਈ (ਇਕਬਾਲਦੀਪ ਸੰਧੂ)-ਸ੍ਰੀ ਕਿ੍ਸ਼ਨਾ ਗਊਸ਼ਾਲਾ ਟਰੱਸਟ ਨੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਸ੍ਰੀ ਕਿ੍ਸ਼ਨਾ ਗਊਸ਼ਾਲਾ ਵਿਖੇ ਸ੍ਰੀ ਰਾਧਾ ਕਿ੍ਸ਼ਨ ਗਊਮਾਤਾ ਦਾ ਅੱਠਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ | ਇਸ ਮੌਕੇ ਮੁੱਖ ਮੇਜ਼ਬਾਨ ਪ੍ਰੇਮ ਲਤਾ ਪ੍ਰਸਿੱਧ ਉਦਯੋਗਪਤੀ ਵਿਮਲ ਵਿਨੋਦ ਬਾਂਸਲ, ਵਰੁਣ ਬਾਂਸਲ, ਨੇਹਾ ਬਾਂਸਲ, ਦਿਵਿਤ ਬਾਂਸਲ, ਖਿਆਤੀ ਬਾਂਸਲ, ਰਾਮ ਗੋਪਾਲ ਅਗਰਵਾਲ ਅਤੇ ਰਾਮਾ ਅਗਰਵਾਲ ਦੇ ਨਾਲ ਮਿਲ ਕੇ ਸ੍ਰੀ ਰਾਧਾ ਕਿ੍ਸ਼ਨਾ ਗਊਮਾਤਾ ਦੀ ਰਸਮੀ ਪੂਜਾ ਕੀਤੀ | ਮੰਦਰ ਦੇ ਪੁਜਾਰੀ ਪੰਡਿਤ ਜਤਿੰਦਰ ਵਸ਼ਿਸ਼ਟ ਦੁਆਰਾ ਸ੍ਰੀ ਗੌਰੀ ਗਣੇਸ਼ ਅਤੇ ਨਵਗ੍ਰਹਿ ਦੀ ਪੂਜਾ ਤੋਂ ਬਾਅਦ ਮੂਰਤੀ ਨੂੰ ਗੰਗਾ ਦੇ ਪਾਣੀ ਵਿਚ ਇਸ਼ਨਾਨ ਕਰਵਾਇਆ ਗਿਆ | ਇਸ ਮੌਕੇ ਲਈ ਮੰਦਰ ਅਤੇ ਗਊਸ਼ਾਲਾ ਨੂੰ ਸਜਾਇਆ ਗਿਆ ਸੀ, ਜਦਕਿ ਭਗਤਾਂ ਨੂੰ ਫਲ, ਸੁੱਕੇ ਮੇਵੇ, ਬਿਸਕੁਟ, ਕੜੀ ਚੌਲ, ਪੂਰੀ ਛੋਲੇ ਅਤੇ ਸ਼ੁੱਧ ਘਿਓ ਦਾ ਹਲਵਾ ਵਰਤਾਇਆ ਗਿਆ | ਇਸ ਮੌਕੇ ਸ਼ਸ਼ੀ ਸਿੰਗਲਾ, ਕਿ੍ਸ਼ਨਾ ਸਿੰਗਲਾ, ਪਰਸ਼ੋਤਮ ਮਿੱਤਲ, ਸਤਪਾਲ ਗੋਇਲ, ਸੁਸ਼ੀਲ ਮਿੱਤਲ, ਨਰਿੰਦਰ ਭਾਟੀਆ, ਸੰਜੇ ਗਰਗ, ਸੁਗੰਧ ਸਿੰਗਲਾ, ਰਮੇਸ਼ ਬਾਂਸਲ, ਅਮਿਤ ਮਿੱਤਲ, ਰਿਤਿਕਾ ਮਿੱਤਲ, ਠਾਕੁਰ ਕੇਪੀ ਸਿੰਘ, ਅਜੇ ਕੁਮਾਰ ਨੰਦਾ, ਨਰੇਸ਼ ਕੁਮਾਰ ਸ਼ਰਮਾ ਅਤੇ ਸੰਜੇ ਕੁਮਾਰ ਆਦਿ ਹਾਜ਼ਰ ਸਨ |