23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਤਿੰਨ ਦਿਨਾ ਯੋਗ ਕੈਂਪ 11 ਤੋਂ

Ad Position 21
No active advertisement
ਅਜੀਤ ਡੈਸਕ 10-06-2026
ਮੰਡੀ ਗੋਬਿੰਦਗੜ੍ਹ, 9 ਜੂਨ (ਇਕਬਾਲਦੀਪ ਸੰਧੂ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਗਾਇਤ੍ਰੀ ਯੋਗ ਸੰਸਥਾਨ ਟਰੱਸਟ, ਨਿਊ ਸ਼ਾਸਤਰੀ ਨਗਰ ਵਲੋਂ 11 ਤੋਂ 13 ਜੂਨ ਤੱਕ ਤਿੰਨ ਦਿਨਾਂ ਯੋਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਕੈਂਪ ਰੋਜ਼ਾਨਾਂ ਸਵੇਰੇ 6 ਤੋਂ ਸਵਾ 7 ਵਜੇ ਤੱਕ ਗਾਇਤ੍ਰੀ ਆਸ਼ਰਮ ਮੰਡੀ ਗੋਬਿੰਦਗੜ ਵਿਖੇ ਲਗਾਇਆ ਜਾਵੇਗਾ | ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਯੋਗ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਵਿੱਦਿਆ ਹੈ, ਜਿਸ ਨੂੰ ਅੱਜ ਦੁਨੀਆ ਦੇ ਲਗਪਗ 200 ਦੇਸ਼ਾਂ ਵਲੋਂ ਅਪਣਾਇਆ ਜਾ ਚੁੱਕਾ ਹੈ | ਯੋਗ ਦੇ ਨਿਯਮਿਤ ਅਭਿਆਸ ਨਾਲ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਪ੍ਰਾਪਤ ਹੁੰਦੀ ਹੈ ਅਤੇ ਮਨੋਬਲ ਤੇ ਆਤਮਬਲ ਵਿਚ ਵਾਧਾ ਹੁੰਦਾ ਹੈ | ਉਨਾਂ ਕਿਹਾ ਕਿ ਯੋਗ ਅਭਿਆਸ ਰਾਹੀਂ ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ, ਸਿਰਦਰਦ, ਜੋੜਾਂ ਦੇ ਦਰਦ ਅਤੇ ਦਿਲ ਸਬੰਧੀ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ | ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਮਿੱਤਰਾਂ ਸਮੇਤ ਇਸ ਯੋਗ ਕੈਂਪ ਵਿਚ ਸ਼ਾਮਿਲ ਹੋ ਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ ਤੇ ਯੋਗ ਦੇ ਲਾਭ ਪ੍ਰਾਪਤ ਕਰਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਬੋਰਡਾਂ ਤੇ ਇਸ਼ਤਿਹਾਰਾਂ ਤੱਕ ਹੀ ਸੀਮਤ-ਜਥੇਦਾਰ ਅਵਤਾਰ ਸਿੰਘ ਰਿਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੀ ਮੀਟਿੰਗ ਹੋਈ
Ad Position 24