03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੀਨੀਅਰ ਕਾਂਗਰਸੀ ਆਗੂ ਭੀਮ ਚੰਦ ਸ਼ੁਕਲਾ ਇੰਟਕ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 12-06-2026
ਖਮਾਣੋਂ, 11 ਜੂਨ (ਮਨਮੋਹਣ ਸਿੰਘ ਕਲੇਰ)-ਰਾਸ਼ਟਰੀ ਪ੍ਰਧਾਨ ਇੰਟਕ ਫੈਡਰੇਸ਼ਨ ਹੌਸ਼ਿਲਾ ਪ੍ਰਸ਼ਾਦ ਸ਼ਰਮਾ ਤੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਇੰਟਕ ਫੈਡਰੇਸ਼ਨ ਸ਼ੈਤਾਨ ਸਿੰਘ ਸੋਲੰਕੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਮਨੋਹਰ ਸਿੰਘ ਪ੍ਰਧਾਨ ਇੰਟਕ ਫੈਡਰੇਸ਼ਨ ਪੰਜਾਬ ਅਤੇ ਚੰਡੀਗੜ੍ਹ ਨੇ ਭੀਮ ਚੰਦ ਸ਼ੁਕਲਾ ਖਮਾਣੋਂ ਨੂੰ ਇੰਟਕ ਫੈਡਰੇਸ਼ਨ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਨਿਯੁਕਤੀ 'ਤੇ ਹਲਕਾ ਬਸੀ ਪਠਾਣਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਨਿਯੁਕਤੀ 'ਤੇ ਭੀਮ ਚੰਦ ਸ਼ੁਕਲਾ ਨੇ ਹਾਈ ਕਮਾਨ ਅਤੇ ਇੰਟਕ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਡਾ. ਮਨੋਹਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਉਹ ਤਨ-ਮਨ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ | ਇਸ ਨਿਯੁਕਤੀ 'ਤੇ ਸੀਨੀਅਰ ਕਾਂਗਰਸ ਆਗੂ ਓਮ ਪ੍ਰਕਾਸ਼ ਤਾਂਗੜੀ ਐਮ.ਸੀ. ਬਸੀ ਪਠਾਣਾਂ, ਕਰਮਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਇੰਟਕ ਫੈਡਰੇਸ਼ਨ, ਕਿਸ਼ੋਰੀ ਲਾਲ ਉਪ ਪ੍ਰਧਾਨ, ਮਨਜੀਤ ਸਿੰਘ ਸਾਬਕਾ ਸਰਪੰਚ ਸਕੱਤਰ ਸੂਬਾ ਐਸ.ਸੀ. ਸੈੱਲ, ਵਰਿੰਦਰਪਾਲ ਸਿੰਘ ਵਿੰਕੀ ਸਾਬਕਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਗੁਰਦੀਪ ਸਿੰਘ ਦੀਪਾ ਪ੍ਰਧਾਨ ਯੂਥ ਇੰਟਕ ਫੈਡਰੇਸ਼ਨ, ਰਵਿੰਦਰ ਸਿੰਘ ਮਨੈਲਾ ਚੇਅਰਮੈਨ ਰੂਰਲ ਡਿਵੈਲਪਮੈਂਟ ਪੰਜਾਬ, ਸ਼ਗਨ ਧਨੌਲਾ ਯੂਥ ਆਗੂ, ਕੇਸਰ ਸਿੰਘ ਹਵਾਰਾ, ਦੀਦਾਰ ਸਿੰਘ ਪਿ੍ੰਸੀਪਲ, ਜਤਿੰਦਰ ਸਿੰਘ ਮੈਥਿਊ, ਸੁਖਦੇਵ ਸਿੰਘ ਚੜ੍ਹੀ, ਨਿਤਨ ਚੜ੍ਹੀ, ਦਵਿੰਦਰ ਸਿੰਘ ਭਾਂਬਰੀ, ਗੁਰਦੀਪ ਸਿੰਘ ਭਾਂਬਰੀ, ਜਸਵਿੰਦਰ ਸਿੰਘ ਸਰਪੰਚ ਮਨਸੂਰਪੁਰ, ਬਰਿੰਦਰ ਸਿੰਘ ਮੋਹਨਮਾਜਰਾ, ਰਕੇਸ਼ ਕੁਮਾਰ ਸਾਬਕਾ ਸਰਪੰਚ ਸੰਘੋਲ, ਹਰੀਸ਼ ਕੁਮਾਰ ਸ਼ਰਮਾ, ਗੁਰੀ ਮਹਿਦੂਦਾਂ, ਬਲਜਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਸੁਹਾਵੀ ਸਾਬਕਾ ਵਾਈਸ ਚੇਅਰਮੈਨ, ਬਲਮਜੀਤ ਸਿੰਘ ਪਿ੍ੰਸੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਮਾਣੋਂ, ਰਜਨੀ ਮਹੰਤ ਬਲਾਕ ਪ੍ਰਧਾਨ ਖਮਾਣੋਂ, ਰਵਿੰਦਰ ਕੁਮਾਰ ਬਬਲਾ ਸਾਬਕਾ ਕੌਂਸਲਰ ਖਮਾਣੋਂ, ਨਾਜ਼ਰ ਸਿੰਘ ਭੰਗੂ ਹਵਾਰਾ ਅਤੇ ਹਲਕਾ ਬਸੀ ਪਠਾਣਾਂ ਦੇ ਸਮੂਹ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਅਵਤਾਰ ਸਿੰਘ ਰਿਆ ਤੇ ਮਨਮੋਹਨ ਸਿੰਘ ਮਕਾਰੋਂਪੁਰ ਨੂੰ ਟਰੱਸਟੀ ਮੈਂਬਰ ਬਣਨ 'ਤੇ ਗੁਰੂ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਮੁੱਖ ਮੰਤਰੀ ਦੇ ਓ.ਐਸ.ਡੀ. ਘੁੰਮਣ ਨਾਲ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਨੇ ਕੀਤੀ ਮੁਲਾਕਾਤ
Ad Position 24
No active advertisement