03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਡੀ.ਐਮ.ਸੀ. ਲੁਧਿਆਣਾ ਦਾ ਕੀਤਾ ਵਿੱਦਿਅਕ ਦੌਰਾ

Ad Position 21
No active advertisement
ਅਜੀਤ ਡੈਸਕ 12-06-2026
ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਬਾਇਓਟੈਕਨਾਲੋਜੀ ਵਿਭਾਗ ਵਲੋਂ ਬੀ.ਐਸ.ਸੀ. ਮੈਡੀਕਲ ਲੈਬੋਰੇਟਰੀ ਟੈਕਨਾਲੋਜੀ ਅਤੇ ਬੀ.ਟੈਕ. ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦਾ ਮੰਤਵ ਵਿਦਿਆਰਥੀਆਂ ਨੂੰ ਆਧੁਨਿਕ ਡਾਇਗਨੋਸਟਿਕ ਅਤੇ ਖੋਜ ਸਹੂਲਤਾਂ ਨਾਲ ਰੂਬਰੂ ਕਰਵਾਉਣਾ ਅਤੇ ਕਲੀਨੀਕਲ ਪ੍ਰਯੋਗਸ਼ਾਲਾਵਾਂ ਦੀ ਕਾਰਜ-ਪ੍ਰਣਾਲੀ ਬਾਰੇ ਵਿਹਾਰਕ ਜਾਣਕਾਰੀ ਨਾਲ ਜਾਣੂ ਕਰਵਾਉਣਾ ਸੀ | ਦੌਰੇ ਦੌਰਾਨ ਵਿਦਿਆਰਥੀਆਂ ਨੇ ਬਾਇਓਕੈਮਿਸਟਰੀ ਰਿਸਰਚ ਲੈਬ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਟੋਮੇਟਿਡ ਡਾਇਗਨੋਸਟਿਕ ਪ੍ਰਣਾਲੀਆਂ, ਨਮੂਨਿਆਂ ਦੀ ਪ੍ਰੋਸੈਸਿੰਗ ਅਤੇ ਆਧੁਨਿਕ ਉਪਕਰਨਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਕੋਲਡ ਰੂਮ ਦਾ ਨਿਰੀਖਣ ਕੀਤਾ ਅਤੇ ਨਮੂਨਿਆਂ ਦੀ ਸੁਰੱਖਿਅਤ ਸੰਭਾਲ ਅਤੇ ਉਚਿੱਤ ਤਾਪਮਾਨ 'ਤੇ ਸਟੋਰੇਜ ਦੀ ਮਹੱਤਤਾ ਨੂੰ ਸਮਝਿਆ | ਮਾਈਕ੍ਰੋਬਾਇਓਲੋਜੀ ਲੈਬ ਵਿਚ ਵਿਦਿਆਰਥੀਆਂ ਨੇ ਬੈਕਟੀਰੀਆ ਅਤੇ ਫੰਗਸ ਦੀ ਪਛਾਣ, ਸੀਰੋਲੋਜੀਕਲ ਜਾਂਚਾਂ ਅਤੇ ਟੀ.ਬੀ. ਦੇ ਨਿਦਾਨ ਨਾਲ ਸਬੰਧਿਤ ਪ੍ਰਕਿਰਿਆਵਾਂ ਦਾ ਅਧਿਐਨ ਕੀਤਾ | ਇਸ ਤੋਂ ਬਾਅਦ ਉਨ੍ਹਾਂ ਨੇ ਪੈਥੋਲੋਜੀ ਲੈਬ, ਕਲੀਨੀਕਲ ਕੈਮਿਸਟਰੀ ਲੈਬ, ਸੈਂਪਲ ਕੁਲੈਕਸ਼ਨ ਸੈਂਟਰ ਅਤੇ ਬਲੱਡ ਬੈਂਕ ਦਾ ਵੀ ਦੌਰਾ ਕੀਤਾ | ਬਲੱਡ ਬੈਂਕ ਵਿਚ ਵਿਦਿਆਰਥੀਆਂ ਨੂੰ ਖ਼ੂਨ ਇਕੱਤਰ ਕਰਨ, ਕੰਪੋਨੈਂਟ ਵੱਖ ਕਰਨ, ਸਕ੍ਰੀਨਿੰਗ, ਸਟੋਰੇਜ, ਅਨੁਕੂਲਤਾ ਜਾਂਚ ਅਤੇ ਖ਼ੂਨ ਵੰਡ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਹ ਦੌਰਾ ਡਾ. ਰੁਪਿੰਦਰ ਕੌਰ ਮੁਖੀ ਬਾਇਓਟੈਕਨਾਲੋਜੀ ਵਿਭਾਗ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਇਸ ਦਾ ਤਾਲਮੇਲ ਇੰਜੀ. ਨਵਗੀਤ ਕੌਰ ਅਤੇ ਕੁਦਰਤਦੀਪ ਕੌਰ ਵਲੋਂ ਕੀਤਾ ਗਿਆ | ਇਹ ਅਕਾਦਮਿਕ ਉਪਰਾਲਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਦੀ ਅਗਵਾਈ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚੜਿ੍ਹਆ |
Ad Position 22
No active advertisement
ਪਿਛਲੀ ਖ਼ਬਰ ਏ.ਡੀ.ਸੀ. ਸ਼ਹਿਰੀ ਵਿਕਾਸ ਕਰਨਗੇ ਜਾਂਚ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਅਵਤਾਰ ਸਿੰਘ ਰਿਆ ਤੇ ਮਨਮੋਹਨ ਸਿੰਘ ਮਕਾਰੋਂਪੁਰ ਨੂੰ ਟਰੱਸਟੀ ਮੈਂਬਰ ਬਣਨ 'ਤੇ ਗੁਰੂ ਨੇ ਕੀਤਾ ਸਨਮਾਨਿਤ
Ad Position 24
No active advertisement