14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਨੇ ਮੰਗਾਂ ਨਾ ਮੰਨੇ ਜਾਣ ਕਾਰਨ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ

Ad Position 21
No active advertisement
ਅਜੀਤ ਡੈਸਕ 13-06-2026
ਫ਼ਤਹਿਗੜ੍ਹ ਸਾਹਿਬ, 12 ਜੂਨ (ਮਨਪ੍ਰੀਤ ਸਿੰਘ)-ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿਚ ਭਾਂਡੇ ਖੜਕਾ ਕੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਹਰਜਿੰਦਰ ਕੌਰ ਅਮਰਾਲਾ, ਸੁਖਜੀਤ ਕੌਰ ਖਮਾਣੋਂ, ਗੁਰਵੀਰ ਕੌਰ ਕੋਟਲਾ ਅਤੇ ਨਿਰਮਲ ਕੌਰ ਬਡਾਲੀ ਆਲਾ ਸਿੰਘ, ਜਸਵਿੰਦਰ ਕੌਰ ਮਾਲੋਵਾਲ, ਰਮਨਦੀਪ ਕੌਰ ਮਹੱਦੀਆਂ ਵੀ ਹਾਜ਼ਰ ਸਨ | ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ |
ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਚੰਗੇ ਬਜਟ ਵਾਲਾ ਸਰਵੇਖਣ ਆਉਂਦਾ ਹੈ ਤਾਂ ਉਹ ਹੋਰ ਡਿਪਾਰਟਮੈਂਟਾਂ ਨੂੰ ਦਿੱਤਾ ਜਾਂਦਾ ਹੈ ਅਤੇ ਜਦੋਂ ਘੱਟ ਪੈਸਿਆਂ ਦਾ ਸਰਵੇਖਣ ਆਉਂਦਾ ਹੈ ਤਾਂ ਉਸ ਵੇਲੇ ਆਸ਼ਾ ਵਰਕਰਾਂ ਦੀ ਯਾਦ ਆ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਮਗਰੋਂ ਵੀ ਪੰਜਾਬ ਸਰਕਾਰ ਆਸ਼ਾ ਵਰਕਰਾਂ ਨੂੰ ਅਣਦੇਖਿਆ ਕਰ ਰਹੀ ਹੈ | ਏ.ਐਨ.ਐਮ. ਦਾ ਟੈਸਟ ਪਾਸ ਕਰ ਚੁੱਕੀਆਂ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ ਨੂੰ ਅਜੇ ਤੱਕ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ ਅਤੇ ਸੱਤਾ ਵਿਚ ਆਉਣ ਤੋਂ ਪਹਿਲਾਂ 'ਆਪ' ਸੁਪਰੀਮੋ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਵੀ ਸੱਤਾ ਵਿਚ ਆਉਣਗੇ ਤਾਂ ਤੁਹਾਡੇ ਸਾਰੇ ਭੱਤੇ ਦੁੱਗਣੇ ਕੀਤੇ ਜਾਣਗੇ ਅਤੇ ਓਨਨੇਰੀਅਮ ਬਜਟ ਨੂੰ ਦੁੱਗਣਾ ਕੀਤਾ ਜਾਵੇਗਾ, ਟੂਰ ਵਿਜਟਾਂ ਦੁੱਗਣੀਆਂ ਕੀਤੀਆਂ ਜਾਣਗੀਆਂ, ਮਿਨੀਮਮ ਵੇਜਸ ਦੇ ਦਾਇਰੇ ਦੇ ਵਿਚ ਲਿਆ ਜਾਵੇਗਾ, ਪਰ ਸਰਕਾਰ ਦੁਆਰਾ ਇਸ 'ਤੇ ਲਗਾਤਾਰ ਗਹਿਰੀ ਚੁੱਪੀ ਧਾਰੀ ਜਾ ਰਹੀ ਹੈ | ਜਿਸ ਸਦਕਾ ਰੋਸ ਅਤੇ ਗ਼ੁੱਸੇ ਕਾਰਨ ਪੰਜਾਬ ਭਰ ਦੇ ਹੈੱਡਕੁਆਰਟਰਾਂ ਤੇ ਭਾਂਡੇ ਖੜਕਾਓ ਸਰਕਾਰ ਜਗਾਓ ਅਤੇ 2 ਰੋਜ਼ਾ ਕਲਮ ਛੋੜ ਹੜਤਾਲ ਕਰਨ ਲਈ ਉਹ ਮਜਬੂਰ ਹੋਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਟਹਿਲ ਸਿੰਘ ਬੁੱਟਰ ਸਮੇਤ ਕਈਆਂ ਦੇ ਮੋਬਾਈਲ ਫੋਨ ਤੇ ਪਰਸ ਹੋਏ ਚੋਰੀ <br/> ਅਰਵਿੰਦ ਕੇਜਰੀਵਾਲ ਤੇ ਭ... ਅਗਲੀ ਖ਼ਬਰ ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਿਆ ਪੁੱਤਰ ਹੀ ਸਰਕਾਰੀ ਰਿਕਾਰਡ ਵਿਚ ਹੋ ਗਿਆ 'ਮਿ੍ਤਕ'
Ad Position 24