08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਹਿਲਾਵਾਂ ਦੇ ਸਹਿਯੋਗ ਨਾਲ ਭਾਜਪਾ ਨੂੰ ਹੋਰ ਮਜ਼ਬੂਤ ਕਰੇਗੀ ‘ਟੀਮ ਬੱਲ’

Ad Position 21
No active advertisement
ਅਜੀਤ ਡੈਸਕ 25-06-2026
ਮੰਡੀ ਗੋਬਿੰਦਗੜ੍ਹ, 24 ਜੂਨ (ਇਕਬਾਲਦੀਪ ਸੰਧੂ)-ਸ਼ਹਿਰ ਦੇ ਵਾਰਡ ਨੰ. 14 ਵਿਚ ਸਾਬਕਾ ਕੌਂਸਲਰ ਰਮਨਜੀਤ ਕੌਰ ਬੱਲ ਵਲੋਂ ਇਲਾਕੇ ਦੀਆਂ ਮਹਿਲਾਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ‘ਟੀਮ ਬੱਲ’ ਦੇ ਗਠਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਥਾਨਕ ਪੱਧਰ ’ਤੇ ਮਹਿਲਾਵਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੱਲ ਨੇ ਕਿਹਾ ਕਿ ਕਿਸੇ ਵੀ ਸੰਗਠਨ ਦੀ ਅਸਲ ਤਾਕਤ ਉਸ ਦੇ ਸਮਰਪਿਤ ਕਾਰਕੁਨਾਂ ਅਤੇ ਮਹਿਲਾ ਸ਼ਕਤੀ ਵਿਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ‘ਟੀਮ ਬੱਲ’ ਦਾ ਉਦੇਸ਼ ਭਾਜਪਾ ਦੀਆਂ ਨੀਤੀਆਂ, ਲੋਕ ਭਲਾਈ ਦੇ ਕੰਮਾਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਪਾਰਟੀ ਨਾਲ ਜੁੜ ਸਕਣ। ਉਨ੍ਹਾਂ ਨੇ ਪ੍ਰਧਾਨ ਮਹਿਲਾ ਮੰਡਲ ਦੀਪਿਕਾ ਗਰਗ, ਪ੍ਰੇਮਾ ਗੁਪਤਾ, ਰੀਨਾ ਕੁਮਾਰੀ ਤੇ ਇਸ ਮੌਕੇ ਮੌਜੂਦ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਹਰ ਪੱਧਰ ’ਤੇ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਅਤੇ ‘ਟੀਮ ਬੱਲ’ ਇਸੇ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਮੌਜੂਦ ਮਹਿਲਾਵਾਂ ਨੇ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੇ ਸਮਰਪਣ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ 1 ਜੁਲਾਈ ਤੋਂ ਮਿਡ-ਡੇਅ ਮੀਲ ਬਣਾਉਣ ਦਾ ਕੰਮ ਬੰਦ ਕਰਨ ਸੰਬੰਧੀ ਡੀ.ਸੀ. ਅਤੇ ਡੀ.ਈ.ਓ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਨਾਲਾ ਸਫਾਈ ਦੇ ਦਾਅਵੇ ਫੇਲ੍ਹ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਭਗਵੰਤ ਮਾਨ ਸਰਕਾਰ- ਪਰਮਜੀਤ ਸਿੰਘ ਕੈਂਥ
Ad Position 24