ਬਸੀ ਪਠਾਣਾਂ, 2 ਜੁਲਾਈ (ਗੌਤਮ, ਸ਼ਰਮਾ)-ਸਾਰਥਿਕ ਫਾਊਂਡੇਸ਼ਨ ਵਲੋਂ ਪਿੰਡ ਖਾਲਸਪੁਰ ਵਿਖੇ ਚਲਾਇਆ ਜਾ ਰਿਹਾ ਬਿਊਟੀ ਐਂਡ ਸਕਿਨ ਕੇਅਰ ਕੋਰਸ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਕੋਰਸ ਦੀ ਸਮਾਪਤੀ ਮੌਕੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਉਨ੍ਹਾਂ ਦੀ ਟੀਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਕੋਰਸ ਪਾਸ ਕਰਨ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਵਿਸ਼ੇਸ਼ ਬਿਊਟੀ ਕਿੱਟਾਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ, ਤਾਂ ਜੋ ਉਹ ਭਵਿੱਖ ਵਿਚ ਆਤਮ-ਨਿਰਭਰ ਹੋ ਸਕਣ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਟਾਂਕ, ਜਨਰਲ ਸਕੱਤਰ ਪਰਮਜੀਤ ਕੌਰ, ਖ਼ਜ਼ਾਨਚੀ ਸਰਬਜੀਤ ਸਿੰਘ, ਸਲਾਹਕਾਰ ਅਮਰਜੀਤ ਸਿੰਘ, ਵਲੰਟੀਅਰ ਮਨਦੀਪ ਕੌਰ ਤੇ ਗੋਬਿੰਦ ਸਿੰਘ ਵੀ ਹਾਜ਼ਰ ਸਨ।