10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਢਾਹੁਣਾ ਪਾਕਿਸਤਾਨ ਦਾ ਕਾਇਰਾਨਾ ਕਦਮ-ਡਾ. ਹਰਬੰਸ ਲਾਲ

Ad Position 21
No active advertisement
ਅਜੀਤ ਡੈਸਕ 04-07-2026
ਫ਼ਤਹਿਗੜ੍ਹ ਸਾਹਿਬ, 3 ਜੁਲਾਈ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਬਰਾਸ ਵਿਖੇ ਇਕ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਅੰਦਰ 125 ਸਾਲ ਪੁਰਾਣੇ ਯਾਦਗਾਰੀ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਢਾਹੁਣਾ ਪਾਕਿਸਤਾਨ ਸਰਕਾਰ ਦੀ ਘਟੀਆ ਅਤੇ ਕਾਇਰਾਨਾ ਕਾਰਵਾਈ ਹੈ। ਡਾ. ਲਾਲ ਨੇ ਉਕਤ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਸਿਰਫ਼ ਇਮਾਰਤ ਦਾ ਡਿਗਣਾ ਨਹੀਂ, ਸਗੋਂ ਸਮੁੱਚੇ ਹਿੰਦੂ ਸਿੱਖ ਭਾਈਚਾਰੇ ਦੀ ਆਸਥਾ ਇਤਿਹਾਸ ਅਤੇ ਵਿਰਾਸਤ ਉੱਤੇ ਯੋਜਨਾਬੱਧ ਅਤੇ ਕਾਇਰਾਨਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਸਿੰਘ ਸਭਾ ਲਹਿਰ ਦੀ ਜਿਉਂਦੀ ਜਾਗਦੀ ਵਿਰਾਸਤ ਸੀ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਨਾਲ ਜੁੜੇ ਪਵਿੱਤਰ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਨੇੜੇ ਸਥਿਤ ਸੀ। ਉਸ ਧਰਤੀ ‘ਤੇ ਬੁਲਡੋਜ਼ਰ ਚਲਾ ਕੇ ਪਾਕਿਸਤਾਨ ਨੇ ਆਪਣਾ ਹਿੰਦੂ-ਸਿੱਖ ਵਿਰੋਧੀ ਜ਼ਹਿਰੀਲਾ ਚਿਹਰਾ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ ਹੈ। ਇਸ ਮੌਕੇ ‘ਤੇ ਸੁਰਿੰਦਰ ਪਾਲ ਵਰਮਾ, ਸੁਰਜੀਤ ਸਿੰਘ ਬਰਾਸ, ਸ਼ਾਇਦ ਖ਼ਾਨ, ਜਸਵਿੰਦਰ ਚੀਮਾ, ਸੁੱਚਾ ਖ਼ਾਨ, ਇਕਬਾਲ ਮੁਹੰਮਦ ਭਗੜਾਣਾ, ਅਮਿਤ ਕੁਮਾਰ ਵਰਮਾ, ਬਲਵਿੰਦਰ ਸਿੰਘ ਮਹਾਦੀਆਂ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਜਗਵੀਰ ਸਿੰਘ ਤਰਖੇੜੀ, ਗੁਰਿੰਦਰ ਗੁਰੂ, ਅਸ਼ੋਕ ਕੁਮਾਰ ਤਲਾਣੀਆਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਕਿਸਾਨਾਂ ਦੇ ਖ਼ਿਲਾਫ਼-ਮਕਾਰੋਂਪੁਰ ਅਗਲੀ ਖ਼ਬਰ ਪੱਤੇ ਫਾਊਂਡੇਸ਼ਨ ਵਲੋਂ ਵਾਤਾਵਰਨ ਪ੍ਰੇਮੀ ਕੰਵਲਜੀਤ ਸਿੰਘ ਦੀ ਯਾਦ ’ਚ 200 ਮੁਫ਼ਤ ਬੂਟੇ ਵੰਡ ਕੇ ਹਰਿਆਵਲ ’ਚ ਯੋਗਦਾਨ ਪਾਇਆ
Ad Position 24