02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਆਮ ਆਦਮੀ ਪਾਰਟੀ ਹੀ ਹਰ ਵਰਗ ਦੇ ਲੋਕਾਂ ਦੀ ਤਰਜਮਾਨ ਪਾਰਟੀ-ਗੁਰਪ੍ਰੀਤ ਸਿੰਘ ਜੀ. ਪੀ. ਪਿੰਡ ਖੇੜੀਨੌਧ ਸਿੰਘ ਵਿਖੇ ਲੋਕ ਮਿਲਣੀ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 07-07-2026
ਖਮਾਣੋਂ, 6 ਜੁਲਾਈ (ਮਨਮੋਹਣ ਸਿੰਘ ਕਲੇਰ)-ਆਮ ਆਦਮੀ ਪਾਰਟੀ ਹੀ ਹਰ ਵਰਗ ਦੇ ਲੋਕਾਂ ਦੀ ਤਰਜ਼ਮਾਨ ਪਾਰਟੀ ਹੈ। ਜਿਸ ਨੇ ਹਰ ਵਰਗ ਦੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਦੇ ਕੇ ਵਡਿਆਇਆ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਪ੍ਰਾਪਤ ਕਰਕੇ ਮੁੜ ਆਪਣੀ ਸਰਕਾਰ ਬਣਾਏਗੀ। ਇਹ ਸ਼ਬਦ ਗੁਰਪ੍ਰੀਤ ਸਿੰਘ ਜੀ. ਪੀ. ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਐਸ. ਸੀ. ਵਿੰਗ ਨੇ ਪਿੰਡ ਖੇੜੀਨੌਧ ਸਿੰਘ ਵਿਖੇ ‘ਲੋਕ ਮਿਲਣੀ ਪ੍ਰੋਗਰਾਮ’ ਤਹਿਤ ਇਲਾਕੇ ਦੇ ਵੱਡੀ ਗਿਣਤੀ ’ਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਹਿਲੀ ਸਰਕਾਰ ਹੈ, ਜਿਸ ’ਚ ਐਸ. ਸੀ. ਭਾਈਚਾਰੇ ਨਾਲ ਸੰਬੰਧਿਤ 6 ਕੈਬਨਿਟ ਮੰਤਰੀ ਹਨ। ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ, ਨੇ ਕਿਹਾ ਕਿ ਇਹ ਹਲਕਾ ਉਨ੍ਹਾਂ ਦਾ ਆਪਣਾ ਘਰ ਪਰਿਵਾਰ ਹੈ ਇਸ ਲਈ ਜੇਕਰ ਉਨ੍ਹਾਂ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਹਲਕੇ ਦੇ ਲੋਕਾਂ ਦੇ ਰਿਣੀ ਰਹਿਣਗੇ। ਜੀ. ਪੀ. ਵਲੋਂ ਅੱਜ ਕੀਤੇ ਗਏ ਪ੍ਰੋਗਰਾਮ ’ਚ ਆਮ ਆਦਮੀ ਪਾਰਟੀ ਦੇ ਸੂਬਾ ਕਾਨੂੰਨੀ ਸਲਾਹਕਾਰ ਵਕੀਲ ਭਰਾਵਾਂ ਦੀ ਜੋੜੀ ਘੁੰਮਣ ਬ੍ਰਦਰਜ਼ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਦੇਸ਼ ਦੀ ਪਹਿਲੀ ਸਰਕਾਰ ਹੈ। ਜਿਸ ਨੇ ਬੇਅਦਬੀ ਮਾਮਲੇ ਵਿਚ ਕਾਨੂੰਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬਣਾਏ ਗਏ ਕਾਨੂੰਨ ਵਿਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ, ਜਿਸ ਨੂੰ ਉਹ ਛੇਤੀ ’ਚ ਖ਼ਾਮੀਆਂ ਸੋਧ ਕਰਕੇ ਦੇਣਗੇ। ਇਸ ਮੌਕੇ ਖੇੜੀਨੌਧ ਸਿੰਘ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਜੀ. ਪੀ. ਦੇ ਹੱਕ ਵਿਚ ਵੱਡਾ ਫ਼ਤਵਾ ਦਿੱਤਾ। ਟਿੰਕੂ ਖੇੜੀ ਦੀ ਅਗਵਾਈ ਵਿਚ ਆਯੋਜਿਤ ਇਸ ਪ੍ਰੋਗਰਾਮ ’ਚ ਵਿਲੱਖਣਤਾ ਇਹ ਰਹੀ ਕਿ ਲੋਕ ਆਪ ਮੁਹਾਰੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪਹੁੰਚੇ। ਇਸ ਮੌਕੇ ਨਰਿੰਦਰ ਸਿੰਘ ਮੁੱਲਾਂਪੁਰ ਸਾਬਕਾ ਸਰਪੰਚ, ਹਰਦੀਪ ਸਿੰਘ ਭੁੱਲਰ, ਰਣਧੀਰ ਸਿੰਘ ਧੀਰਾ ਪੋਹਲੋ ਮਾਜਰਾ, ਅਮਰਿੰਦਰ ਸਿੰਘ ਮੌਲਾਂ ਕੌਂਸਲਰ ਖਮਾਣੋਂ, ਸੁਰਜੀਤ ਸਿੰਘ ਕਾਲੇਵਾਲ, ਹਰਪ੍ਰੀਤ ਸਿੰਘ ਸ਼ਾਹੀ ਹਰਗਣਾ, ਕੁਲਦੀਪ ਸਿੰਘ ਟੋਨੀ, ਦਿਲਪ੍ਰੀਤ ਸਿੰਘ ਭੱਟੀ ਯੂਥ ਆਗੂ, ਬਲਵੀਰ ਸਿੰਘ ਸਾਬਕਾ ਸਰਪੰਚ ਖੰਟ, ਕੁਲਦੀਪ ਸਿੰਘ ਲੁਹਾਰ ਮਾਜਰਾ ਸਾਬਕਾ ਸਰਪੰਚ, ਸਤਵਿੰਦਰ ਸਿੰਘ ਸੁਹਾਵੀ ਸਾਬਕਾ ਸਰਪੰਚ, ਜਗਰੂਪ ਸਿੰਘ ਰਿੰਕੂ ਚੇਅਰਮੈਨ ਅਤੇ ਹੋਰ ਸੈਂਕੜੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਜ਼ੂਨੋਸਿਸ ਦਿਵਸ ਮਨਾਇਆ ਅਗਲੀ ਖ਼ਬਰ ਨਿਕਾਸੀ ਪਾਣੀ ਦੇ ਸਹੀ ਪ੍ਰਬੰਧ ਲਈ ਕੌਂਸਲਰ ਬਾਜਵਾ ਸਮੇਤ ਸ਼ਹਿਰ ਵਾਸੀਆਂ ਈ.ਓ ਦਿੱਤਾ ਮੰਗ-ਪੱਤਰ
Ad Position 24
No active advertisement