02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਸ੍ਰੀ ਕ੍ਰਿਸ਼ਨ ਗਊਸ਼ਾਲਾ ’ਚ ਕੀਤੀ ਲੰਗਰ ਸੇਵਾ

Ad Position 21
No active advertisement
ਅਜੀਤ ਡੈਸਕ 07-07-2026
ਮੰਡੀ ਗੋਬਿੰਦਗੜ੍ਹ, 6 ਜੁਲਾਈ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋੋਂ ਕਲੱਬ ਪ੍ਰਧਾਨ ਸੰਚਿਤ ਸਿੰਗਲਾ ਦੀ ਪ੍ਰਧਾਨਗੀ ਹੇਠ ਸੇਵਾ ਪ੍ਰਾਜੈਕਟ ਤਹਿਤ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਲੰਗਰ ਸੇਵਾ ਦਾ ਆਯੋਜਨ ਕੀਤਾ। ਕਲੱਬ ਦੇ ਪੀ. ਆਰ. ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਸੇਵਾ ਪ੍ਰਾਜੈਕਟ ਭੂਪੇਸ਼ ਵਰਮਾ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਕਲੱਬ ਮੈਂਬਰਾਂ ਨੇ ਗਊਸ਼ਾਲਾ ਵਿਚ ਮੌਜੂਦ ਸ਼ਰਧਾਲੂਆਂ ਤੇ ਲੋੜਵੰਦਾਂ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਵਰਤਾਇਆ। ਇਸ ਮੌਕੇ ਕਲੱਬ ਪ੍ਰਧਾਨ ਸੰਚਿਤ ਸਿੰਗਲਾ ਨੇ ਕਿਹਾ ਕਿ ਲਾਇਨਜ਼ ਕਲੱਬ ਪਿਛਲੇ 52 ਸਾਲਾਂ ਤੋਂ ਲੰਗਰ ਸੇਵਾ, ਮੁਫ਼ਤ ਅੱਖਾਂ ਦੇ ਜਾਂਚ ਤੇ ਆਪ੍ਰੇਸ਼ਨ ਕੈਂਪ, ਖ਼ੂਨਦਾਨ ਕੈਂਪ ਤੇ ਹੋਰ ਸਮਾਜ ਭਲਾਈ ਦੇ ਪ੍ਰਾਜੈਕਟਾਂ ਰਾਹੀਂ ਨਿਰੰਤਰ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਇਸ ਸੇਵਾ ਕਾਰਜ ’ਚ ਸੰਚਿਤ ਸਿੰਗਲਾ, ਓ. ਪੀ. ਵਰਮਾ, ਗੋਪਾਲ ਕ੍ਰਿਸ਼ਨ ਬਾਂਸਲ, ਰਾਜੇਸ਼ ਗੁਪਤਾ, ਕਮਲ ਸਿੰਘੀ, ਦੀਪਕ ਚੋਪੜਾ, ਸੰਜੀਵ ਭਾਟੀਆ, ਅਨਿਲ ਮਿੱਤਲ, ਰਾਜੇਸ਼ ਬੱਸੀ, ਸੁਰੇਸ਼ ਗੁਪਤਾ, ਸੁਮਿਤ ਗਰਗ, ਵਿਕਾਸ ਗਰਗ, ਸੰਦੀਪ ਸਡਾਨਾ, ਜਗਦੀਸ਼ ਐਰਨ, ਵਿਨੋਦ ਗੋਇਲ, ਕਮਲ ਗੁਪਤਾ, ਕੁਲਦੀਪ ਸ਼ਰਮਾ, ਸੁਰਿੰਦਰ ਕੁਮਾਰ, ਵਰਿੰਦਰ ਸ਼ੁਕਲਾ, ਪੁਨੀਤ ਗਰਗ, ਦਿਨੇਸ਼ ਸਿੰਘ, ਸੰਜੀਵ ਕੁਮਾਰ, ਰਮੇਸ਼ ਮਿੱਤਲ, ਅੰਕੁਰ ਕੌਸ਼ਲ, ਯੋਗੇਸ਼ ਗੋਇਲ, ਸਚਿਨ ਅਰੋੜਾ, ਸੰਜੇ ਗੋਇਲ, ਚੰਦਰ ਸ਼ੇਖਰ, ਅੰਕਿਤ ਅਗਰਵਾਲ, ਰੂਪੇਸ਼ ਜੈਨ, ਹਿਤੇਸ਼ ਕੁਮਾਰ, ਆਕਾਸ਼ ਚੋਪੜਾ, ਦਵਿੰਦਰ ਖੱਟਰ, ਜਤਿੰਦਰ ਅਰੋੜਾ, ਐੱਸ. ਪੀ. ਕਾਂਸਲ ਤੇ ਅਭਿਨਵ ਕਾਂਸਲ ਨੇ ਸੇਵਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸਬਸਿਡੀ ਵਾਲੀ ਯੂਰੀਆ ਨੂੰ ਹੋਰ ਥਾਂ ’ਤੇ ਵਰਤਣ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਜ਼ੂਨੋਸਿਸ ਦਿਵਸ ਮਨਾਇਆ
Ad Position 24
No active advertisement