ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 14-07-2026

 ਮੰਡੀ ਗੋਬਿੰਦਗੜ੍ਹ, 13 ਜੁਲਾਈ (ਇਕਬਾਲਦੀਪ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਮੀਟਿੰਗ ਦੀ ਸ਼ੁਰੂਆਤ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਹੋਈ, ਜਿਸ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਕੀਤੀ। ਇਸ ਮੌਕੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਸੁਰਜੀਤ ਰਾਮਪੁਰੀ 100ਵੇਂ ਜਨਮ ਦਿਨ ਤੇ ਉਨ੍ਹਾਂ ਦੇ ਜੀਵਨ ਬਾਰੇ ਅਨਮੋਲ ਵਿਚਾਰਾਂ ਦੀ ਸਾਂਝ ਪਾਈ ਅਤੇ ਉਨ੍ਹਾਂ ਆਪਣੀ ਕਿਤਾਬ ਕਵਿਤਾ ਦੇ ਪਰਛਾਵੇਂ ਤੇ ਸੁਰਜੀਤ ਰਾਮਪੁਰੀ ਬਾਰੇ ਕੱਢਿਆ ਵਿਸ਼ੇਸ਼ ਮੈਗਜ਼ੀਨ ਸਭਾ ਨੂੰ ਭੇਟ ਕੀਤਾ। ਰਵਿੰਦਰ ਰੁਪਾਲ ਕੌਲਗੜ੍ਹ ਨੇ ਬਾਲ ਕਹਾਣੀਆਂ ਦੀ ਕਿਤਾਬ ਨੈਨਸੀ ਦੀ ਸਿਆਣਪ ਅਤੇ ਜੋਰਾਵਰ ਸਿੰਘ ਪੰਛੀ ਦੇ ਗੀਤ ਜਿੰਦ ਦੁੱਖਾਂ ਨੇ ਘੇਰੀ ਦਾ ਪੋਸਟਰ ਜਾਰੀ ਕੀਤਾ। ਉਪਰੰਤ ਰਚਨਾ ਦੇ ਦੌਰ ਵਿਚ ਅਮਰ ਸਿੰਘ ਸੈਂਪਲਾਂ ਨੇ ਕਹਾਣੀ, ਬਘੇਲ ਸਿੰਘ ਚੰਦਨ ਨੇ ਗੀਤ, ਜਗਜੀਤ ਸਿੰਘ ਗੁਰਮ ਨੇ ਗੀਤ, ਸੁਨੇਹਇੰਦਰ ਸਿੰਘ ਮੀਲੂ ਫਰੌਰ ਨੇ ਕਹਾਣੀ, ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਬਾਲ ਕਹਾਣੀ, ਸੰਤ ਸਿੰਘ ਸੋਹਲ ਨੇ ਗੀਤ, ਜੋਰਾਵਰ ਸਿੰਘ ਪੰਛੀ ਨੇ ਗ਼ਜ਼ਲ, ਰੁਵਿੰਦਰ ਰੁਪਾਲ ਕੌਲਗੜ੍ਹ ਨੇ ਕਹਾਣੀ, ਮੀਤ ਪਾਣੀਪਤ ਨੇ ਗ਼ਜ਼ਲ, ਲੋਕ ਨਾਥ ਸ਼ਰਮਾ ਨੇ ਲੇਖ, ਸੁਰਿੰਦਰ ਰਾਮਪੁਰੀ ਨੇ ਕਵਿਤਾ ਅਤੇ ਸਭਾ ਦੀ ਪ੍ਰਧਾਨਗੀ ਕਰ ਰਹੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਗੀਤ ਬੋਲ ਤੂੰ ਮਿੱਠੜੇ ਬੋਲ ਸੁਣਾਇਆ।
ਅੰਤ ’ਚ ਪੜ੍ਹੀਆਂ ਗਈਆਂ ਰਚਨਾਵਾਂ ਉੱਪਰ ਉਸਾਰੂ ਪੜਚੋਲ ਕੀਤੀ ਗਈ ਤੇ ਕੀਮਤੀ ਸੁਝਾਅ ਦਿੱਤੇ ਗਏ। ਮੀਟਿੰਗ ’ਚ ਨਰਿੰਦਰ ਭਾਟੀਆ, ਤੇਜਪਾਲ ਸਿੰਘ ਮਰਜਾਰਾ ਤੇ ਚੰਨਪ੍ਰੀਤ ਸਿੰਘ ਨੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਕਾਰਵਾਈ ਜਗਜੀਤ ਸਿੰਘ ਗੁਰਮ ਨੇ ਬਾਖ਼ੂਬੀ ਚਲਾਈ।

Ad Position 22
No active advertisement
ਪਿਛਲੀ ਖ਼ਬਰ ਕੋਮੋ ਹਾਊਸ ਕਲੱਬ ’ਚ ਚੱਲੇ ਮੁੱਕੇ-ਲੱਤਾਂ, ਫਰਾਂਸ ਵਿਖੇ ਪੜ੍ਹਾਈ ਕਰ ਰਹੇ ਨੌਜਵਾਨ ’ਤੇ ਹਮਲਾ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਕੰਮ ਛੱਡ ਹੜਤਾਲ 6ਵੇਂ ਦਿਨ ਵੀ ਜਾਰੀ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ-ਸਫ਼ਾਈ ਸ...
Ad Position 24
No active advertisement