11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਮਰੀਕਾ ਵਲੋਂ ਤੇਲ ’ਤੇ ਲਗਾਏ ਭਾਰੀ ਟੈਕਸ ਕਾਰਨ ਤੇਲ ਦੀਆਂ ਕੀਮਤਾਂ ’ਚ ਵੱਡਾ ਵਾਧਾ ਹੋਵੇਗਾ-ਮਾਨ

Ad Position 21
No active advertisement
ਅਜੀਤ ਡੈਸਕ 17-07-2026
ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅਮਰੀਕਾ ਵਲੋਂ ਰੂਸ ਤੋਂ ਭਾਰਤ ਆਉਣ ਵਾਲੇ ਤੇਲ ’ਤੇ ਲਗਾਏ ਭਾਰੀ ਟੈਰਿਫ਼ ਦੀ ਬਦੌਲਤ ਭਾਰਤ ਦੀ ਵਿਦੇਸ਼ ਨੀਤੀ ਫ਼ੇਲ੍ਹ ਹੋ ਜਾਣ ਅਤੇ ਜ਼ਿਮੀਂਦਾਰਾਂ ’ਤੇ ਪੈਣ ਵਾਲੇ ਮਾਲੀ ਬੋਝ ਤੋਂ ਬਚਣ ਲਈ ਹੁਣ ਤੋਂ ਹੀ ਆਪਣੀ ਲੋੜ ਅਨੁਸਾਰ ਤੇਲ ਦੇ ਢੋਲ ਭਰਵਾ ਕੇ ਰੱਖਣ ਦੀ ਕਿਸਾਨ ਵਰਗ ਨੂੰ ਜ਼ੋਰਦਾਰ ਅਪੀਲ ਕੀਤੀ ਹੈ। ਸ. ਮਾਨ ਨੇ ਕਿਹਾ ਕਿ ਭਾਰਤ ਆਪਣੇ ਤੇਲ ਦੀ ਖਪਤ ਦੀ ਮੁਲਕੀ ਮੰਗ ਨੂੰ ਪੂਰਾ ਕਰਨ ਲਈ ਰੂਸ ਤੋਂ ਤੇਲ ਮੰਗਵਾ ਰਿਹਾ ਹੈ, ਪਰ ਅਮਰੀਕਾ ਨੇ ਰੂਸ ਤੋਂ ਭਾਰਤ ਆਉਣ ਵਾਲੇ ਤੇਲ ’ਤੇ ਜੋ ਭਾਰੀ ਟੈਰਿਫ਼ ਲਗਾ ਦਿੱਤਾ ਹੈ ਇਸ ਨਾਲ ਤੇਲ ਦੀਆਂ ਕੀਮਤਾਂ ਵਿਚ ਬਹੁਤ ਵੱਡਾ ਵਾਧਾ ਹੋ ਜਾਵੇਗਾ। ਜਿਸ ਨਾਲ ਕਿਸਾਨੀ ਵਰਗ ਦੇ ਕਿੱਤੇ ਨਾਲ ਸੰਬੰਧਿਤ ਮੁਲਕ ਨਿਵਾਸੀਆਂ ’ਤੇ ਮਾਲੀ ਬੋਝ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਅਮਲ ਨਾਲ ਜਿਥੇ ਭਾਰਤ ਦੀ ਵਿਦੇਸ਼ ਨੀਤੀ ਅਸਫਲ ਹੋਈ ਜਾਪਦੀ ਹੈ, ਉੱਥੇ ਹੀ ਟਰਾਂਸਪੋਰਟ ਰਾਹੀਂ ਆਉਣ-ਜਾਣ ਵਾਲੀਆਂ ਸਭ ਤਰ੍ਹਾਂ ਦੀਆਂ ਵਸਤਾਂ ਦੀ ਢੋਆ-ਢੁਆਈ ਕਾਰਨ ਕੀਮਤਾਂ ਵਿਚ ਵਾਧਾ ਹੋਣ ਅਤੇ ਇੱਥੋਂ ਦੀ ਆਰਥਿਕਤਾ ਨੂੰ ਵੱਡੀ ਸੱਟ ਲੱਗੇਗੀ। ਜਿਸ ਦਾ ਸਮੁੱਚਾ ਬੋਝ ਮੁਲਕ ਨਿਵਾਸੀਆਂ ’ਤੇ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਬੁੱਧ ਦਾਸ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਮਸੀਹੀ ਭਾਈਚਾਰੇ ਦੀਆਂ ਸਮੱਸਿਆਵਾਂ ਸੰਬੰਧੀ ਸੰਸਦ ਮੈਂਬਰ ਡਾ. ਅਮਰ ਸਿੰਘ ਨਾਲ ਕੀਤੀ ਮੁਲਾਕਾਤ
Ad Position 24