11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਡੇਰਾ ਬਾਬਾ ਬੁੱਧ ਦਾਸ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 17-07-2026
ਬਸੀ ਪਠਾਣਾਂ, 16 ਜੁਲਾਈ (ਰਾਜਿੰਦਰ ਸ਼ਰਮਾ)-ਡੇਰਾ ਬਾਬਾ ਬੁੱਧ ਦਾਸ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਸ਼ਰਧਾ, ਉਤਸ਼ਾਹ ਤੇ ਧਾਰਮਿਕ ਮਾਹੌਲ ’ਚ ਮਨਾਇਆ ਗਿਆ। ਡੇਰੇ ’ਚ ਸਵੇਰੇ ਤੋਂ ਹੀ ਵੱਡੀ ਗਿਣਤੀ ’ਚ ਸੰਗਤਾਂ ਵਲੋਂ ਬਾਬਾ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਅਸੀਸ ਪ੍ਰਾਪਤ ਕੀਤਾ। ਗੱਦੀ ਨਸ਼ੀਨ ਮਹੰਤ ਡਾ. ਆਫ਼ਤਾਬ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਪਰੰਤ ਸੰਗਤਾਂ ਨੂੰ ਬਾਬਾ ਬੁੱਧ ਦਾਸ ਜੀ ਵਲੋਂ ਦੱਸੇ ਮਾਰਗ ਤਹਿਤ ਮਾਨਵਤਾ ਦੀ ਸੇਵਾ, ਮਾਤਾ-ਪਿਤਾ ਦੀ ਸੇਵਾ ਨਾਲ ਗਊ ਮਾਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਵ. ਮਹੰਤ ਡਾ. ਸਿਕੰਦਰ ਸਿੰਘ ਵਲੋਂ ਸਾਉਣ ਮਹੀਨੇ ਦੀ ਮਹੱਤਤਾ ਦੇ ਦਿੱਤੇ ਸੰਦੇਸ਼ ਨੂੰ ਯਾਦ ਕਰਦੇ ਹੋਏ ਸੰਗਤਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਸੰਗਤਾਂ ਵਲੋਂ ਰੱਬੀ ਬਾਣੀ ਦਾ ਪਾਠ, ਕੀਰਤਨ ਤੇ ਸਤਿਸੰਗ ਕੀਤਾ। ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂੰ ਹੈਪੀ ਨੇ ਸੰਗਤ ਨੂੰ ਨਾਮ ਸਿਮਰਨ, ਸੱਚੇ ਜੀਵਨ ਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਉਪਰੰਤ ਸਮੂਹ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ, ਜਿਸ ’ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ। ਇਸ ਮੌਕੇ ਮੁੱਖ ਸੇਵਾਦਾਰ ਰੇਨੂੰ ਹੈਪੀ, ਮਹੰਤ ਡਾ. ਆਫ਼ਤਾਬ ਸਿੰਘ, ਕਰਨੈਲ ਸਿੰਘ, ਹਰਚੰਦ ਸਿੰਘ ਡੂਮਛੇੜੀ, ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਗੁਰਸ਼ੇਰ ਸਿੰਘ ਰਾਏਪੁਰ, ਪਰਮਜੀਤ ਸਿੰਘ ਘਮੰਡਗੜ੍ਹ, ਨਰੇਸ਼ ਵਰਮਾ, ਅੰਮ੍ਰਿਤ ਬਾਜਵਾ, ਰਾਕੇਸ਼ ਕੁਮਾਰ ਮੱਖਣ, ਤਰਲੋਕ ਸਿੰਘ ਬਾਜਵਾ, ਬਲਦੇਵ ਸਿੰਘ, ਰਿੰਕੂ ਬਾਜਵਾ, ਗੁਰਮੀਤ ਸਿੰਘ, ਸੁੱਖਾ ਬਾਜਵਾ, ਰਵਿੰਦਰ ਕੁਮਾਰ ਰੰਮੀ, ਗੁਰਨਾਮ ਕੌਰ, ਕੈਲਾਸ਼ ਨਾਥ, ਸੁਰਿੰਦਰ ਸ਼ਰਮਾ, ਨੱਥੂ ਰਾਮ, ਸੁਰਿੰਦਰ ਕੁਮਾਰ ਬੱਬਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ’ਚ ਸੈਫਰਨ ਸਿਟੀ ਸਕੂਲ ਦੀ ਨਿਸ਼ਾਨੇਬਾਜ਼ ਨੇ ਚਮਕਾਇਆ ਨਾਂਅ ਅਗਲੀ ਖ਼ਬਰ ਅਮਰੀਕਾ ਵਲੋਂ ਤੇਲ ’ਤੇ ਲਗਾਏ ਭਾਰੀ ਟੈਕਸ ਕਾਰਨ ਤੇਲ ਦੀਆਂ ਕੀਮਤਾਂ ’ਚ ਵੱਡਾ ਵਾਧਾ ਹੋਵੇਗਾ-ਮਾਨ
Ad Position 24