08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਮਾਜਿਕ ਪ੍ਰੇਰਨਾ ਤੇ ਸੱਭਿਆਚਾਰਕ ਜਾਗਰੂਕਤਾ ਦੀ ਤਾਕਤ ਹੈ ਰੰਗਮੰਚ-ਡਾ. ਜ਼ੋਰਾ ਸਿੰਘ

Ad Position 21
No active advertisement
ਅਜੀਤ ਡੈਸਕ 21-07-2026
ਅਮਲੋਹ, 20 ਜੁਲਾਈ (ਕੇਵਲ ਸਿੰਘ)-ਸੁਚੇਤਕ ਰੰਗਮੰਚ ਵਲੋਂ ਪ੍ਰਸਿੱਧ ਨਾਟਕਕਾਰ ਸੀ. ਟੀ. ਖਾਨੋਲਕਰ ਦੀ ਪ੍ਰਸਿੱਧ ਰਚਨਾ ’ਤੇ ਆਧਾਰਿਤ ਪੰਜਾਬੀ ਨਾਟਕ ‘ਵਕਤ ਤੈਨੂੰ ਸਲਾਮ ਹੈ’ ਦਾ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਸਫ਼ਲ ਮੰਚਨ ਕੀਤਾ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਤੇ ਬੋਟਾਨਿਕ ਹੈਲਥ ਕੇਅਰ ਦੇ ਐਮ. ਡੀ. ਗੌਰਵ ਸੋਨੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਅਰਥਪੂਰਨ ਰੰਗਮੰਚ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਰੰਗਕਲਾ ਦੀ ਪਰੰਪਰਾ ਨੂੰ ਸੰਭਾਲਣ ਲਈ ਸੁਚੇਤਕ ਰੰਗਮੰਚ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਨਾਟਕ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਨੇ ਕੀਤਾ, ਜਦਕਿ ਇਸ ਦਾ ਪੰਜਾਬੀ ਰੂਪਾਂਤਰਨ ਸ਼ਬਦੀਸ਼ ਵਲੋਂ ਕੀਤਾ ਗਿਆ। ਪ੍ਰਭਾਵਸ਼ਾਲੀ ਕਥਾ, ਉੱਤਮ ਅਦਾਕਾਰੀ ਤੇ ਡੂੰਘੇ ਸਮਾਜਿਕ ਸੰਦੇਸ਼ ਨਾਲ ਭਰਪੂਰ ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਜੋੜੀ ਰੱਖਿਆ। ਰੰਗਕਰਮੀਆਂ, ਕਲਾ-ਪ੍ਰੇਮੀਆਂ ਅਤੇ ਹਾਜ਼ਰ ਪਤਵੰਤੇ ਸੱਜਣਾਂ ਨੇ ਨਾਟਕ ਦੀ ਸਰਾਹਨਾ ਕੀਤੀ। ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਡਾ. ਜ਼ੋਰਾ ਸਿੰਘ ਨੇ ਸਮਾਜ ਨੂੰ ਜਾਗਰੂਕ ਕਰਨ ਅਤੇ ਸੱਭਿਆਚਾਰਕ ਚੇਤਨਾ ਨੂੰ ਪ੍ਰਫੁੱਲਿਤ ਕਰਨ ਲਈ ਨਾਟਕ ਨੂੰ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਵਰਤਣ ਲਈ ਰੰਗਮੰਚ ਟੀਮ ਦੀ ਸ਼ਲਾਘਾ ਕੀਤੀ। ਡਾ. ਤਜਿੰਦਰ ਕੌਰ ਨੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਇਸ ਉੱਤਮ ਪੇਸ਼ਕਾਰੀ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਰੰਗਮੰਚ ਸਿੱਖਿਆ, ਸੰਵੇਦਨਸ਼ੀਲਤਾ ਤੇ ਕਲਾਤਮਿਕਤਾ ਦਾ ਬਹੁਤ ਹੀ ਪ੍ਰਭਾਵਸ਼ਾਲੀ ਮਾਧਿਅਮ ਹੈ, ਜਿਸ ਨੂੰ ਹਰ ਪੱਧਰ ’ਤੇ ਉਤਸ਼ਾਹ ਅਤੇ ਸਹਿਯੋਗ ਮਿਲਣਾ ਚਾਹੀਦਾ ਹੈ। ਪ੍ਰਬੰਧਕਾਂ ਨੇ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ, ਮੀਡੀਆ ਪ੍ਰਤੀਨਿਧੀਆਂ, ਸਹਿਯੋਗੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਵਿਸ਼ਵ ’ਵਰਸਿਟੀ ਵਿਖੇ ‘ਡਿਜੀਟਲ ਪ੍ਰਬੰਧਨ ਵਿਚ ਯਕੀਨੀ ਗੁਣਵੱਤਾ’ ਵਿਸ਼ੇ ’ਤੇ ਹਫ਼ਤਾ ਭਰ ਦੀ ਵਰਕਸ਼ਾਪ ਸੰਪੂਰਨ
Ad Position 24