ਸੰਘੋਲ, 26 ਜੁਲਾਈ (ਗੁਰਨਾਮ ਸਿੰਘ ਚੀਨਾ)-ਸੰਘੋਲ ਤੋਂ ਅਦਾਰਾ ‘ਅਜੀਤ’ ਦੇ ਪੱਤਰਕਾਰ ਪਰਮਵੀਰ ਸਿੰਘ ਧਨੋਆ ਦੀ ਮਾਤਾ ਮਨਜੀਤ ਕੌਰ, ਜੋ ਕਿ 25 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਸੰਘੋਲ ਵਿਖੇ ਕੀਤਾ, ਜਿਸ ਦੌਰਾਨ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਬਸੀ ਪਠਾਣਾਂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ, ਪ੍ਰਧਾਨ ਪ੍ਰੈੱਸ ਕਲੱਬ ਖਮਾਣੋਂ ਅਜੈ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਮਿੰਦਰ ਗਰੇਵਾਲ, ਨਵਨੀਤ ਟੋਨੀ, ਸੁਖਦੇਵ ਭਟਨਾਗਰ, ਗੌਤਮ ਰਿਸ਼ੀ, ਹਰਚੰਦ ਸਿੰਘ ਚੰਨੀ, ਪੂਸ਼ਨ ਰਾਣਾ ਸਰਪੰਚ ਸੰਘੋਲ, ਬਲਬੀਰ ਸਿੰਘ ਸਿੱਧੂ, ਹਰਿੰਦਰ ਸਿੰਘ ਕੁੱਕੀ, ਜੋਗਿੰਦਰਪਾਲ ਸਿੰਘ, ਭਰਪੂਰ ਸਿੰਘ, ਰਵਿੰਦਰ ਮੋਦਗਿਲ, ਅਵਤਾਰ ਸਿੰਘ ਧਨੋਆ ਸਰਪੰਚ ਕਮਾਲੀ, ਮਨਮੋਹਨ ਸਿੰਘ ਕਲੇਰ, ਮਨਤੇਜ ਜਟਾਣਾ, ਜਸਵੀਰ ਸਿੰਘ ਪੰਚ, ਰੋਬਿਨ ਗੋਗਨਾ, ਰਜਿੰਦਰ ਕੁਮਾਰ ਧੂੰਦਾ, ਮਨਪ੍ਰੀਤ ਸਿੰਘ ਲੋਹਾਰਮਾਜਰਾ, ਹਰਜੀਤ ਸਿੰਘ ਚੌਂਕੀ ਇੰਚਾਰਜ ਸੰਘੋਲ, ਦਲਜੀਤ ਸਿੰਘ ਸਹਾਇਕ ਥਾਣੇਦਾਰ, ਸੁਮੀਤਪਾਲ ਸਿੰਘ ਖਹਿਰਾ ਐਡ, ਸਾਬਕਾ ਸਰਪੰਚ ਰਾਕੇਸ਼ ਕੁਮਾਰ, ਅਸ਼ੋਕ ਕੁਮਾਰ ਸੰਘੋਲ ਪ੍ਰਧਾਨ ਕਰਮਚਾਰੀ ਦਲ ਭਗੜਾਣਾ, ਮਨਜੀਤ ਸਿੰਘ ਸਿੱਧੂਪੁਰ, ਪ੍ਰਿਤਪਾਲ ਸਿੰਘ ਰੋਲੂਮਾਜਰਾ, ਸ਼ਿੰਗਾਰਾ ਸਿੰਘ ਬਾਠਾਂ, ਜਥੇਦਾਰ ਪਿਆਰਾ ਸਿੰਘ ਮਾਨਪੁਰ, ਸਤਵਿੰਦਰ ਸਿੰਘ ਸਾਬਕਾ ਸਰਪੰਚ ਸੁਹਾਵੀ, ਹਰਮਿੰਦਰ ਸਿੰਘ ਪੂਨੀਆ ਸਾਬਕਾ ਸਰਪੰਚ ਸੁਹਾਰ ਮਾਜਰਾ, ਕਾਲਾ ਪਹਿਲਵਾਨ, ਪਰਮਜੀਤ ਸਿੰਘ ਮੋਰਿੰਡਾ ਬਲਾਕ ਸੰਮਤੀ ਮੈਂਬਰ, ਜੀਤਾ ਪ੍ਰਧਾਨ, ਭਗਤ ਸਿੰਘ ਪੰਜਕੋਹਾ, ਸੁਰਜੀਤ ਸਿੰਘ ਖਮਾਣੋਂ, ਸ਼ਾਮ ਲਾਲ ਨਰੂਲਾ ਭਾਜਪਾ ਆਗੂ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਕੇ ਜਿਥੇ ਮਾਤਾ ਮਨਜੀਤ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਉਥੇ ਹੀ ਪੱਤਰਕਾਰ ਪਰਮਵੀਰ ਸਿੰਘ ਧਨੋਆ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਦੁੱਖ ਸਾਂਝਾ ਕੀਤਾ।