08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮੰਡੀ ਗੋਬਿੰਦਗੜ੍ਹ ਵਿਚ ਆਰ. ਐਸ. ਐਸ. ਵਲੋਂ ਪ੍ਰਮੁੱਖ ਜਨ ਗੋਸ਼ਟੀ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 27-07-2026
ਮੰਡੀ ਗੋਬਿੰਦਗੜ੍ਹ, 26 ਜੁਲਾਈ (ਰਾਜੇਸ਼ ਸ਼ਰਮਾ)-ਆਰ. ਐਸ. ਐਸ. ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਮਹਾਰਾਜਾ ਅਗਰਸੈਨ ਭਵਨ ਵਿਖੇ ਪ੍ਰਮੁੱਖ ਜਨ ਗੋਸ਼ਟੀ ਦਾ ਆਯੋਜਨ ਕੀਤਾ। ਸਮਾਗਮ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਬੁੱਧੀਜੀਵੀਆਂ, ਉਦਯੋਗਪਤੀਆਂ, ਵਕੀਲਾਂ ਤੇ ਹੋਰ ਪਤਵੰਤਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦਾ ਸੰਚਾਲਨ ਦਿਨੇਸ਼ ਗੁਪਤਾ ਨੇ ਕੀਤਾ। ਇਸ ਜਨ ਗੋਸ਼ਟੀ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ, ਜਦਕਿ ਸਮਾਪਤੀ ਰਾਸ਼ਟਰ ਗਾਨ ਨਾਲ ਕੀਤੀ ਗਈ। ਇਸ ਮੌਕੇ ਗੋਬਿੰਦਗੜ੍ਹ ਪਬਲਿਕ ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਮੁੱਖ ਮਹਿਮਾਨ ਤੇ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਬੁਲਾਰੇ ਉੱਤਰੀ ਖੇਤਰ ਦੇ ਸਮਾਜਿਕ ਸਮਰਸਤਾ ਪ੍ਰਮੁੱਖ ਪ੍ਰਮੋਦ ਨੇ ਆਪਣੇ ਸੰਬੋਧਨ ’ਚ ਸਮਾਜਿਕ ਸਮਰਸਤਾ, ਰਾਸ਼ਟਰ ਜੀਵਨ ਵਿਚ ਸੰਗਠਨ ਦੀ ਲੋੜ, ਪਰਿਵਾਰਕ ਮੁੱਲਾਂ, ਸੇਵਾ ਭਾਵਨਾ ਤੇ ਸੰਸਕਾਰਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਜ਼ਬੂਤ ਤੇ ਸੰਗਠਿਤ ਸਮਾਜ ਹੀ ਮਜ਼ਬੂਤ ਰਾਸ਼ਟਰ ਦੀ ਨੀਂਹ ਹੁੰਦਾ ਹੈ ਤੇ ਹਰ ਨਾਗਰਿਕ ਨੂੰ ਸਮਾਜ ਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ। ਸਮਾਗਮ ਦੌਰਾਨ ਹਾਜ਼ਰ ਪਤਵੰਤਿਆਂ ਨੇ ਵੀ ਸਮਾਜਿਕ ਏਕਤਾ, ਰਾਸ਼ਟਰ ਹਿਤ ਤੇ ਸੇਵਾ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਪਰਮਵੀਰ ਸਿੰਘ ਦੀ ਮਾਤਾ ਮਨਜੀਤ ਕੌਰ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਅਗਲੀ ਖ਼ਬਰ ਮਾਤਾ ਨੈਣਾ ਦੇਵੀ ਦਰਬਾਰ ਵਿਖੇ ਮਹੀਨਾਵਾਰ ਖੀਰ ਦਾ ਲੰਗਰ ਲਗਾਇਆ
Ad Position 24