ਮੰਡੀ ਗੋਬਿੰਦਗੜ੍ਹ, 26 ਜੁਲਾਈ (ਰਾਜੇਸ਼ ਸ਼ਰਮਾ)-ਜੈ ਮਾਤਾ ਨੈਣਾ ਦੇਵੀ ਸੇਵਾ ਸੰਮਤੀ ਲੰਗਰ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਹਿਮਾਚਲ ਪ੍ਰਦੇਸ਼ ਸਥਿਤ ਸ੍ਰੀ ਮਾਤਾ ਨੈਣਾ ਦੇਵੀ ਦਰਬਾਰ ਵਿਖੇ ਮਹੀਨਾਵਾਰ ਲੰਗਰ ਸੇਵਾ ਅਧੀਨ ਖੀਰ ਦਾ ਲੰਗਰ ਲਗਾਇਆ। ਕਮੇਟੀ ਦੇ ਪ੍ਰਧਾਨ ਕੁਲਦੀਪ ਚੰਦ ਵਰਮਾ ਨੇ ਦੱਸਿਆ ਕਿ ਕਮੇਟੀ ਵਲੋਂ ਹਰ ਮਹੀਨੇ ਦੇ ਚੌਥੇ ਐਤਵਾਰ ਨੂੰ ਮੰਡੀ ਗੋਬਿੰਦਗੜ੍ਹ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ੍ਰੀ ਮਾਤਾ ਨੈਣਾ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਨਿਰੰਤਰ ਨਿਭਾਈ ਜਾਂਦੀ ਹੈ। ਇਸੇ ਲੜੀ ਤਹਿਤ ਇਸ ਮਹੀਨੇ ਖੀਰ ਦਾ ਲੰਗਰ ਲਗਾ ਕੇ ਸੰਗਤ ਦੀ ਸੇਵਾ ਕੀਤੀ ਗਈ। ਇਸ ਮੌਕੇ ਪ੍ਰਧਾਨ ਕੁਲਦੀਪ ਚੰਦ ਵਰਮਾ, ਸ਼ਿਵ ਕੁਮਾਰ ਸ਼ਰਮਾ, ਸ਼ਿਵ ਕਪਲਿਸ਼, ਬਿੰਦੂ ਪੰਡਿਤ, ਰਾਜਿੰਦਰ ਸਿੰਘ, ਅਜੈ ਦੀਕਸ਼ਿਤ, ਨਿਤੀਸ਼, ਦੀਪਾਂਸ਼ੂ, ਕਰਨ ਵਰਮਾ, ਰਾਹੁਲ, ਵਿਕਾਸ, ਲੱਕੀ ਤੇ ਹੋਰ ਸੇਵਾਦਾਰਾਂ ਨੇ ਤਨ-ਮਨ ਨਾਲ ਲੰਗਰ ਸੇਵਾ ਨਿਭਾਈ।