21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕਰਮਚਾਰੀ ਦਲ ਭਗੜਾਣਾ ਵਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ ਦਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 29-07-2026
ਫ਼ਤਹਿਗੜ੍ਹ ਸਾਹਿਬ, 28 ਜੁਲਾਈ (ਬਲਜਿੰਦਰ ਸਿੰਘ)-ਕਰਮਚਾਰੀ ਦਲ ਭਗੜਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਮੁਲਾਜ਼ਮਾਂ ਵਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਵੇਂ ਆਏ ਐਕਸੀਅਨ ਇੰਜੀ. ਵਿਸ਼ਾਲ ਪੁਰੀ ਦਾ ਅਹੁਦਾ ਸੰਭਾਲਣ ’ਤੇ ਨਿੱਘਾ ਸਵਾਗਤ ਕੀਤਾ। ਉਹ ਮੁਹਾਲੀ ਤੋਂ ਬਦਲ ਕੇ ਇੱਥੇ ਆਏ ਹਨ। ਦਲ ਦੇ ਸਟੇਟ ਅਹੁਦੇਦਾਰ ਅਸ਼ੋਕ ਕੁਮਾਰ ਸੰਘੋਲ ਨੇ ਐਕਸੀਅਨ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਰਮਚਾਰੀਆਂ ਵਲੋਂ ਹਰ ਲੋੜੀਂਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਕਰਮਚਾਰੀ ਦਲ ਦੇ ਆਗੂਆਂ ਵਲੋਂ ਐਕਸੀਅਨ ਇੰਜੀ. ਵਿਸ਼ਾਲ ਪੁਰੀ ਦਾ ਵਿਸ਼ੇਸ਼ ਸਨਮਾਨ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਇੰਜੀ. ਸਤਨਾਮ ਸਿੰਘ ਮੱਟੂ ਉੱਪ ਮੰਡਲ ਇੰਜੀਨੀਅਰ ਖੇੜਾ, ਲਖਵਿੰਦਰ ਸਿੰਘ ਜੇ. ਈ., ਰਣਧੀਰ ਸਿੰਘ ਮੈੜਾਂ ਮੁਲਾਜ਼ਮ ਆਗੂ, ਜਗਤਾਰ ਸਿੰਘ ਬਡਾਲੀ ਆਲਾ ਸਿੰਘ, ਅਮਨਦੀਪ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਨਿਭਾਈ ਲੰਗਰ ਦੀ ਸੇਵਾ ਅਗਲੀ ਖ਼ਬਰ ਰਾਜ ਕੁਮਾਰ ਪੁਰੀ ਨੇ ਬਸੀ ਪਠਾਣਾਂ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
Ad Position 24