21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਨਿਭਾਈ ਲੰਗਰ ਦੀ ਸੇਵਾ

Ad Position 21
No active advertisement
ਅਜੀਤ ਡੈਸਕ 29-07-2026
ਮੰਡੀ ਗੋਬਿੰਦਗੜ੍ਹ, 28 ਜੁਲਾਈ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਆਪਣੇ ਸੇਵਾ ਪ੍ਰਾਜੈਕਟ ਤਹਿਤ ਭਗਵਾਨ ਜਗਨਨਾਥ ਰੱਥ ਯਾਤਰਾ ਦੇ ਸਵਾਗਤ ਲਈ ਮੇਨ ਬਾਜ਼ਾਰ ਵਿਖੇ ਸੇਠ ਗਜਾਨੰਦ ਗੋਇਲ ਦੇ ਦਫ਼ਤਰ ਸਾਹਮਣੇ ਸ਼ਰਧਾ ਨਾਲ ਲੰਗਰ ਸੇਵਾ ਦਾ ਆਯੋਜਨ ਕੀਤਾ। ਇਸ ਸੇਵਾ ਪ੍ਰਾਜੈਕਟ ਦੇ ਪ੍ਰਾਯੋਜਕ ਸਾਬਕਾ ਪ੍ਰਧਾਨ ਰਮੇਸ਼ ਗੋਇਲ ਸਨ। ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਹੋਏ ਇਸ ਸੇਵਾ ਕਾਰਜ ਵਿਚ ਕਲੱਬ ਦੇ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸੇਵਾ ਨਿਭਾਈ। ਇਸ ਮੌਕੇ ਸੰਚਿਤ ਸਿੰਗਲਾ ਨੇ ਕਿਹਾ ਕਿ ਧਾਰਮਿਕ ਤੇ ਸਮਾਜਿਕ ਸੇਵਾ ਦੇ ਅਜਿਹੇ ਉਪਰਾਲੇ ਸਮਾਜ ਵਿਚ ਭਾਈਚਾਰੇ, ਸਮਰਪਣ ਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਓ. ਪੀ. ਵਰਮਾ, ਕਮਲ ਸਿੰਗਲਾ, ਲਲਿਤ ਗਰਗ, ਦਿਨੇਸ਼ ਸਿੰਘ, ਅਨਿਤ ਮਿੱਤਲ, ਰਾਜੇਸ਼ ਬੱਸੀ, ਸੁਰੇਸ਼ ਗੁਪਤਾ, ਰਾਜੇਸ਼ ਗੁਪਤਾ, ਲਲਿਤ ਗੋਇਲ, ਜਗਦੀਸ਼ ਐਰਨ, ਸੁਮਿਤ ਗਰਗ, ਅੰਕਿਤ ਅਗਰਵਾਲ, ਸੰਜੀਵ ਸ਼ਰਮਾ, ਜਿਨੇਸ਼ ਜੈਨ, ਜੁਗਲ ਕਿਸ਼ੋਰ, ਅਭਿਨਵ ਕਾਂਸਲ, ਕਮਲ ਸਿੰਘੀ, ਕਮਲ ਗੁਪਤਾ, ਚੰਦਰ ਸ਼ੇਖਰ, ਸੁਭਾਸ਼ ਗੁਪਤਾ, ਸੰਜੀਵ ਵਰਮਾ, ਪੁਨੀਤ ਗਰਗ, ਦੀਪਕ ਚੋਪੜਾ, ਜਤਿੰਦਰ ਅਰੋੜਾ, ਵਰਿੰਦਰ ਸ਼ੁਕਲਾ, ਹਿਤੇਸ਼ ਅਰੋੜਾ, ਅਸ਼ੋਕ ਸਿੰਗਲਾ, ਅੰਕੁਰ ਕੌਸ਼ਲ, ਰੇਣੂਸ਼ ਗੋਇਲ, ਭੂਪੇਸ਼ ਵਰਮਾ, ਦੀਪਕ ਖੁੱਲਰ, ਮੋਹਿਤ ਮਿੱਤਲ, ਅਤੁਲ ਲਟਾਵਾ, ਵਿਸ਼ਾਲ ਸ਼ਾਹੀ, ਦਿਵਿਆਂਸ਼ੂ ਗਰਗ, ਸੰਦੀਪ ਗੋਇਲ, ਵਿਵੇਕ ਸਿੰਗਲਾ, ਰਾਕੇਸ਼ ਜਿੰਦਲ, ਮੋਹਨ ਲਾਲ ਸੇਤੀਆ, ਲਾਇਨਜ਼ ਕਲੱਬ ਕਵੀਨਜ਼ ਦੀ ਪ੍ਰਧਾਨ ਪੱਲਵੀ ਸਿੰਗਲਾ, ਮਮਤਾ ਵਰਮਾ, ਸ਼ਿਖਾ ਬਾਂਸਲ, ਆਭਾ ਮਿੱਤਲ, ਸ਼ਿਖਾ ਸਿੰਗਲਾ, ਅੰਜੂ ਸਿੰਘ, ਪੱਲਵੀ ਵਰਮਾ ਸਮੇਤ ਹੋਰ ਅਨੇਕਾਂ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਦੀ ਠੱਗੀ, 2 ਮਾਮਲਿਆਂ ’ਚ 3 ਖ਼ਿਲਾਫ਼ ਮਾਮਲਾ ਦਰਜ ਆਸਟ੍ਰੇਲੀਆ ਭੇਜਣ ਦੇ ਨਾਂਅ ’ਤ... ਅਗਲੀ ਖ਼ਬਰ ਕਰਮਚਾਰੀ ਦਲ ਭਗੜਾਣਾ ਵਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ ਦਾ ਵਿਸ਼ੇਸ਼ ਸਨਮਾਨ
Ad Position 24