ਨਾਭਾ, 30 ਜੁਲਾਈ (ਵਰਿੰਦਰ ਵਰਮਾ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ’ਚ ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ ਹਨ ਅਤੇ ਨਰੋਈ ਸਿਹਤ ਬਣਾਉਣ ਲਈ ਜ਼ਿੰਮਾ ਦਾ ਪ੍ਰਬੰਧ ਕੀਤਾ ਗਿਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਪਿੰਡ ਬੌੜਾਂ ਕਲਾਂ ਵਿਖੇ ‘ਆਪ’ ਆਗੂ ਗੁਰਵਿੰਦਰ ਸਿੰਘ ਰਾਏ ਦੀ ਅਗਵਾਈ ਹੇਠ ਕਰਵਾਈ ਗਈ ਲੋਕ ਮਿਲਣੀ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਯੁੱਧ ਨਸਿਆਂ ਵਿਰੁੱਧ ਮੁਹਿੰਮ ਰਾਹੀਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲਾਂ ਵਿੱਚ ਡੱਕਿਆ ਗਿਆ ਹੈ ਅਤੇ ਜੋ ਨੌਜਵਾਨ ਨਸ਼ੇ ਦੇ ਆਦੀ ਹੋ ਗਏ ਸੀ ਉਨ੍ਹਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਵਿੰਦਰ ਸਿੰਘ ਰਾਏ, ਲਖਵਿੰਦਰ ਸਿੰਘ ਲੱਕੀ, ਬਲਵਿੰਦਰ ਸਿੰਘ, ਕਰਮਜੀਤ ਪੰਮਾ, ਜੱਸਾ ਬੌੜਾਂ ਆਦਿ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਗੁਰਵਿੰਦਰ ਸਿੰਘ ਰਾਏ, ਪੰਚ ਗੁਰਪ੍ਰੀਤ ਸਿੰਘ, ਪੰਚ ਗੁਰਪ੍ਰੀਤ ਕੌਰ, ਪੰਚ ਕਿਰਨਜੀਤ ਕੌਰ, ਪੰਚ ਮਨਜੋਤ ਕੌਰ, ਪੰਚ ਗੁਰਮੀਤ ਕੁਮਾਰ, ਪੰਚ ਜਗਸੀਰ ਸਿੰਘ, ਪੰਚ ਗੁਰਧੀਰ ਸਿੰਘ, ਸਾਬਕਾ ਸਰਪੰਚ ਹਾਕਮ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਸਾਓਣ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਲੱਕੀ, ਜਗਸੀਰ ਸਿੰਘ, ਬਲਵਿੰਦਰ ਸਿੰਘ, ਜਥੇਦਾਰ ਹਰਚੇਤ ਸਿੰਘ, ਬਲਵਿੰਦਰ ਦਾਸ, ਮਾਹਾ ਸਿੰਘ, ਮੇਜਰ ਸਿੰਘ ਰਾਏ, ਚਰਨਜੀਤ ਰਾਏ, ਸਤਨਾਮ ਰਾਏ, ਕਰਮਜੀਤ ਪੰਮਾ, ‘ਆਪ’ ਆਗੂ ਸੁਖਜੀਤ ਸਿੰਘ ਹਾਂਸ, ਸੂਖਚੈਨ ਸਿੰਘ ਕੁਲਾਰਾਂ, ਸੂਬੇਦਾਰ ਜਗਤਾਰ ਸਿੰਘ ਕੁਲਾਰਾਂ, ਪਰਮਿੰਦਰ ਸਿੰਘ ਭੰਗੂ, ਮਨਜੀਤ ਸਿੰਘ ਜਵੈਲਰ, ਗੁਰਪ੍ਰੀਤ ਸਿੰਘ ਰਾਏ, ਪਵਨ ਰਾਮਗੜ੍ਹ, ਜਤਿੰਦਰ ਸਿੰਘ ਕਕਰਾਲਾ, ਜਸਕਰਨਵੀਰ ਸਿੰਘ ਤੇਜੇ ਆਦਿ ਮੌਜੂਦ ਸਨ।