19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵਰਿੰਦਰਪਾਲ ਸਿੰਘ ਵਿੰਕੀ ਦੇ ਗ੍ਰਹਿ ਖੇੜੀ ਨੌਧ ਸਿੰਘ ਵਿਖੇ ਪਹੁੰਚੇ

ਖਮਾਣੋਂ, 18 ਅਗਸਤ (ਮਨਮੋਹਣ ਸਿੰਘ ਕਲੇਰ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਇਲਾਕੇ ਦੇ ਸੀਨੀਅਰ ਕਾਂਗਰਸ ਆਗੂ ਵਰਿੰਦਰ ਪਾਲ ਸਿੰਘ ਵਿੰਕੀ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਵਿੰਕੀ ਦੇ ਘਰ ਰੁਕਦਿਆਂ ਜਿੱਥੇ ਚਾਹ ਦਾ ਕੱਪ ਸਾਂਝਾ ਕੀਤਾ, ਉੱਥੇ ਹਲਕੇ ਦੀ ਸਰਗਰਮ ਸਿਆਸਤ ਸਬੰਧੀ ਵੀ ਗੱਲਬਾਤ ਕੀਤੀ।

Ad Position 21
No active advertisement
ਤੀਜ ਦੇ ਤਿਉਹਾਰ ਮੌਕੇ ਕਰਵਾਏ ਸਮਾਗਮ ਵਿਚ ਸ਼ਾਮਿਲ ਮਹਿਲਾਵਾਂ ਯਾਦਗਾਰੀ ਤਸਵੀਰ ਕਰਵਾਉਣ ਸਮੇਂ। ਤਸਵੀਰ: ਕਰਨ 19-08-2026
ਖਮਾਣੋਂ, 18 ਅਗਸਤ (ਮਨਮੋਹਣ ਸਿੰਘ ਕਲੇਰ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਇਲਾਕੇ ਦੇ ਸੀਨੀਅਰ ਕਾਂਗਰਸ ਆਗੂ ਵਰਿੰਦਰ ਪਾਲ ਸਿੰਘ ਵਿੰਕੀ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਵਿੰਕੀ ਦੇ ਘਰ ਰੁਕਦਿਆਂ ਜਿੱਥੇ ਚਾਹ ਦਾ ਕੱਪ ਸਾਂਝਾ ਕੀਤਾ, ਉੱਥੇ ਹਲਕੇ ਦੀ ਸਰਗਰਮ ਸਿਆਸਤ ਸਬੰਧੀ ਵੀ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਉਚੇਚੇ ਤੌਰ ਤੇ ਸ. ਵਿੰਕੀ ਵਲੋਂ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਖੇਤਰ ਖੇੜੀ ਨੌਧ ਸਿੰਘ ਵਿਖੇ ਪਾਰਟੀ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਵਿੰਕੀ ਨੂੰ ਪਾਰਟੀ ਦਾ ਭਰੋਸੇਮੰਦ ਆਗੂ ਕਿਹਾ। ਇਸ ਉਪਰੰਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖੇੜੀ ਨੌਧ ਸਿੰਘ ਦੇ ਬਾਜ਼ਾਰ ਵਿਚ ਪਹੁੰਚ ਕੇ ਦੁਕਾਨਦਾਰਾਂ ਦਾ ਹਾਲ ਚਾਲ ਜਾਣਿਆ ਅਤੇ ਉਨ੍ਹਾਂ ਦੇ ਕੰਮ ਕਾਰ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਸ. ਚੰਨੀ ਦੀ ਫੇਰੀ ਸਬੰਧੀ ਗੱਲਬਾਤ ਕਰਦਿਆਂ ਵਰਿੰਦਰਪਾਲ ਸਿੰਘ ਵਿੰਕੀ ਨੇ ਕਿਹਾ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਚਰਨਜੀਤ ਸਿੰਘ ਚੰਨੀ ਦਾ ਉਨ੍ਹਾਂ ਦੇ ਘਰ ਆਉਣ ਦਾ ਪ੍ਰੋਗਰਾਮ ਬਣ ਰਿਹਾ ਸੀ। ਜਿਸ ਦੇ ਚੱਲਦਿਆਂ ਉਹ ਅੱਜ ਵਿਸ਼ੇਸ਼ ਤੌਰ ਤੇ ਉਨ੍ਹਾਂ ਨੇ ਗ੍ਰਹਿ ਵਿਖੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਡਾ. ਮਨੋਹਰ ਸਿੰਘ ਤੋਂ ਬਿਨਾਂ ਇੱਥੇ ਕੋਈ ਵੀ ਪਾਰਟੀ ਉਮੀਦਵਾਰ ਵਿਰੋਧੀਆਂ ਅੱਗੇ ਟਿਕ ਨਹੀਂ ਸਕੇਗਾ। ਇਸ ਲਈ ਪਾਰਟੀ ਨੂੰ ਅਪੀਲ ਹੈ ਕਿ ਡਾ. ਮਨੋਹਰ ਸਿੰਘ ਜਿਹੜੇ ਕਿ 2022 ਦੀ ਚੋਣਾਂ ਵਿਚ ਬਤੌਰ ਆਜ਼ਾਦ ਉਮੀਦਵਾਰ 13 ਹਜ਼ਾਰ ਦੇ ਲਗਭਗ ਵੋਟਾਂ ਲੈ ਕੇ ਗਏ ਸਨ, ਪਾਰਟੀ ਉਨ੍ਹਾਂ ਨੂੰ ਟਿਕਟ ਦੇ ਕੇ ਇੱਥੋਂ ਪਾਰਟੀ ਦਾ ਜੇਤੂ ਉਮੀਦਵਾਰ ਬਣਾਏ। ਇਸ ਮੌਕੇ ਮਨਪ੍ਰੀਤ ਸਿੰਘ ਪੀਤਾ, ਰੁਪਿੰਦਰ ਸਿੰਘ ਰਮਲਾ ਸਾਬਕਾ ਸਰਪੰਚ ਖੇੜੀ ਨੌਧ ਸਿੰਘ, ਸਤਨਾਮ ਸਿੰਘ ਸਰਪੰਚ ਖੇੜੀ ਨੌਧ ਸਿੰਘ, ਜਗਦੀਪ ਸਿੰਘ ਚਾਹਲ, ਤਜਿੰਦਰ ਗਰਚਾ, ਅਮਰਿੰਦਰ ਸਿੰਘ ਕਾਲੇਵਾਲ, ਗੁਰਜੀਤ ਸਿੰਘ ਸਾਬਕਾ ਸਰਪੰਚ ਕਾਲੇਵਾਲ, ਲੱਖੀ ਕਾਲੇਵਾਲ, ਜੰਗ ਬਹਾਦਰ ਪੰਚ ਖੇੜੀ ਨੌਧ ਸਿੰਘ, ਹੈਪੀ ਸੋਫਤ, ਹਰਮਨ ਸਿੰਘ ਕੋਟਲਾ ਬਡਲਾ ਹਲਕਾ ਪ੍ਰਧਾਨ ਯੂਥ ਕਾਂਗਰਸ, ਜਸਪਾਲ ਸਿੰਘ ਨੰਬਰਦਾਰ, ਪ੍ਰਭਦੀਪ ਚਾਹਲ, ਗੁਰਭੇਜ ਸਿੰਘ ਚਾਹਲ, ਬਿੰਦਰ ਚਾਹਲ, ਬਲਕਾਰ ਸਿੰਘ ਚਾਹਲ, ਸੁੱਖੀ ਖੇੜੀ ਨੌਧ ਸਿੰਘ ਆਦਿ ਪਾਰਟੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਨਸਿਟੀ ਕਾਲੋਨੀ ਦੀਆਂ ਔਰਤਾਂ ਨੇ ਉਤਸ਼ਾਹ ਨਾਲ ਮਨਾਇਆ ਤੀਜ ਦਾ ਤਿਉਹਾਰ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਖੇ ‘ਆਪ’ ਮਹਿਲਾ ਵਿੰਗ ਵਲੋਂ ‘ਤੀਆਂ ਦਾ ਮੇਲਾ’ ਸਮਾਗਮ ਕਰਵਾਇਆ
Ad Position 24