19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਨਸਿਟੀ ਕਾਲੋਨੀ ਦੀਆਂ ਔਰਤਾਂ ਨੇ ਉਤਸ਼ਾਹ ਨਾਲ ਮਨਾਇਆ ਤੀਜ ਦਾ ਤਿਉਹਾਰ

ਮੰਡੀ ਗੋਬਿੰਦਗੜ੍ਹ 18 ਅਗਸਤ (ਰਾਜੇਸ਼ ਸ਼ਰਮਾ)-ਸਥਾਨਕ ਸਨਸਿਟੀ ਕਾਲੋਨੀ ਦੀਆਂ ਔਰਤਾਂ ਵਲੋਂ ਜੀ. ਐਮ.

Ad Position 21
No active advertisement
ਅਜੀਤ ਡੈਸਕ 19-08-2026
ਮੰਡੀ ਗੋਬਿੰਦਗੜ੍ਹ 18 ਅਗਸਤ (ਰਾਜੇਸ਼ ਸ਼ਰਮਾ)-ਸਥਾਨਕ ਸਨਸਿਟੀ ਕਾਲੋਨੀ ਦੀਆਂ ਔਰਤਾਂ ਵਲੋਂ ਜੀ.ਐਮ.ਆਰ ਹੋਟਲ ਵਿਖੇ ਤੀਜ ਦਾ ਤਿਉਹਾਰ ਬੜੇ ਉਤਸ਼ਾਹ, ਖ਼ੁਸ਼ੀ ਅਤੇ ਰਵਾਇਤੀ ਪੰਜਾਬੀ ਰੰਗ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਔਰਤਾਂ ਨੇ ਤੀਜ ਦੇ ਗੀਤਾਂ, ਗਿੱਧੇ, ਨਾਚ, ਮਹਿੰਦੀ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਔਰਤਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨ ਕੇ ਸਮਾਗਮ ਦੀ ਰੌਣਕ ਵਧਾਈ। ਇਸ ਸਮਾਗਮ ਦੌਰਾਨ ਵਾਰਡ ਨੰਬਰ 7 ਦੀ ਕੌਂਸਲਰ ਰੇਣੂ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸਮੂਹ ਔਰਤਾਂ ਨੂੰ ਤੀਜ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਸਾਡੀਆਂ ਅਮੀਰ ਪਰੰਪਰਾਵਾਂ ਅਤੇ ਵਿਰਾਸਤ ਨੂੰ ਸੰਭਾਲਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਅਜਿਹੇ ਸਮਾਗਮ ਔਰਤਾਂ ਨੂੰ ਆਪਸੀ ਮਿਲਵਰਤਨ ਦੇ ਨਾਲ-ਨਾਲ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਸਮਾਗਮ ਦੀ ਮੇਜ਼ਬਾਨੀ ਮਨਪ੍ਰੀਤ ਪਨੇਸਰ, ਅਨੂ ਪਨੇਸਰ, ਰੂਹੀ ਕੌਸ਼ਲ, ਗ਼ਜ਼ਲ ਜੈਨ, ਦੀਪੀ ਸਯਾਨ, ਲਵਲੀ ਲੋਟੇ, ਰਿਤਿਕਾ ਸ਼ਰਮਾ, ਨਵਪ੍ਰੀਤ ਕੌਰ, ਗੀਤਾਂਜਲੀ ਕੌਸ਼ਲ, ਹਰਮਨ ਲੋਟੇ, ਨੇਹਾ ਅਤੇ ਮੋਨਿਕਾ ਮਿੱਤਲ ਨੇ ਸਾਂਝੇ ਤੌਰ ’ਤੇ ਕੀਤੀ। ਉਨ੍ਹਾਂ ਵਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਤੀਜ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਰਮਨਦੀਪ ਕੌਰ ਨੂੰ ‘ਮਿਸਿਜ਼ ਤੀਜ’ ਅਤੇ ਮਨਪ੍ਰੀਤ ਧਵਨ ਨੂੰ ‘ਰੌਣਕ-ਏ-ਤੀਜ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਤੀਜ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਔਰਤਾਂ ਦੀ ਖ਼ੁਸ਼ੀ, ਆਪਸੀ ਮਿਲਵਰਤਨ ਅਤੇ ਪੰਜਾਬੀ ਸਭਿਆਚਾਰ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ। ਉਨ੍ਹਾਂ ਭਵਿੱਖ ਵਿਚ ਵੀ ਅਜਿਹੇ ਸਭਿਆਚਾਰਕ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਰਸ਼ਮੀ ਪਨੇਸਰ, ਸੌਮਿਆ ਪਨੇਸਰ, ਚਾਰਵੀ ਕੌਸ਼ਲ, ਚੰਦਰਪ੍ਰਭਾ, ਸਰਿਤਾ ਸ਼ਰਮਾ, ਅਲਕਾ ਪਾਠਕ, ਨੇਹਾ, ਸ਼ਿਵਾਨੀ, ਰੁਬੀਨਾ, ਕਨਿਕਾ, ਬੱਬੂ, ਹਰਪ੍ਰੀਤ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਨੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀ ਬਜਾਏ ਹੋਰ ਕਰਜ਼ਾਈ ਕੀਤਾ-ਰਣਦੀਪ ਸਿੰਘ ਨਾਭਾ ਅਗਲੀ ਖ਼ਬਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵਰਿੰਦਰਪਾਲ ਸਿੰਘ ਵਿੰਕੀ ਦੇ ਗ੍ਰਹਿ ਖੇੜੀ ਨੌਧ ਸਿੰਘ ਵਿਖੇ ਪਹੁੰਚੇ
Ad Position 24