11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਇਨਲਿਸਟਮੈਂਟ, ਆਊਟਸੋਰਸ ਕਾਮੇ ਅੱਜ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ’ਚ ਸ਼ਾਮਿਲ ਹੋਣਗੇ- ਪੰਜੋਲੀ

ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਬਲਜਿੰਦਰ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਪੰਜੋਲੀ, ਜ਼ਿਲ੍ਹਾ ਆਗੂ ਬਲਵੀਰ ਸ਼ਾਹ, ਗੁਰਪਾਲ ਸਿੰਘ, ਖ਼ਜ਼ਾਨਚੀ ਜਸਪਾਲ ਸਿੰਘ ਤੂਰਾਂ, ਜਨਰਲ ਸਕੱਤਰ ਕੁਲਵੀਰ ਸਿੰਘ, ਜੁਆਇੰਟ ਜਨਰਲ ਸਕੱਤਰ ਕੁਲਦੀਪ ਸਿੰਘ ਜੱਸੜ੍ਹਾਂ, ਬਰਾਂਚ ਆਗੂ ਗੁਰਪ੍ਰੀਤ ਸਿੰਘ ਬੈਣਾਂ ਬੁਲੰਦ, ਦਵਿੰਦਰ ਸਿੰਘ ਖੰਟ, ਹਰਦੀਪ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਆਊਟਸੋਰਸ ਵਰਕਰਾਂ ਨੂੰ ‘ਪੰਜਾਬ ਰਾਜ ਆਊਟਸੋਰਸ ਪ੍ਰਸੋਨਲ ਬਿੱਲ-2026 ਵਿਚ ਸ਼ਾਮਿਲ ਕਰਕੇ ਬਿਨਾ ਸ਼ਰਤ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਸਬੰਧ ਵਿਚ ਸਕਰੀਨਿੰਗ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤੇ ਭਾਵੇਂ ਯੂਨੀਅਨ ਦੇ ਸੰਘਰਸ਼ ਦੀ ਬਦੌਲਤ ਅੱਜ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਕਾਨੂੰਨ-2026 ਦੇ ਸਬੰਧ ਵਿਚ ਸਕਰੀਨਿੰਗ ਕਮੇਟੀ ਬਣਾ ਕੇ ਚਿੱਠੀ ਜਾਰੀ ਕਰ ਦਿੱਤੀ ਗਈ ਹੈ, ਪਰ ਫਿਰ ਵੀ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਲਗਾਤਾਰ ਫ਼ੀਲਡ ਵਿਚ ਸੇਵਾਵਾਂ ਦੇ ਰਹੇ ਇਨਲਿਸਟਮੈਂਟ, ਆਉਟਸੋਰਸ ਕਾਮਿਆਂ ਨੂੰ ਵਿਭਾਗ ਵਿਚ ਮਰਜ਼ ਕਰਕੇ ਪੱਕਾ ਰੁਜ਼ਗਾਰ ਕਰਨਾ, ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ 1948 ਲੇਬਰ ਐਕਟ ਅਤੇ 15ਵੀਂ ਲੇਬਰ ਕਾਨਫ਼ਰੰਸ ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਲ ਕਰਕੇ ਤਨਖ਼ਾਹ ਨਿਸ਼ਚਿਤ ਕਰਨਾ, ਈ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਬਲਜਿੰਦਰ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਪੰਜੋਲੀ, ਜ਼ਿਲ੍ਹਾ ਆਗੂ ਬਲਵੀਰ ਸ਼ਾਹ, ਗੁਰਪਾਲ ਸਿੰਘ, ਖ਼ਜ਼ਾਨਚੀ ਜਸਪਾਲ ਸਿੰਘ ਤੂਰਾਂ, ਜਨਰਲ ਸਕੱਤਰ ਕੁਲਵੀਰ ਸਿੰਘ, ਜੁਆਇੰਟ ਜਨਰਲ ਸਕੱਤਰ ਕੁਲਦੀਪ ਸਿੰਘ ਜੱਸੜ੍ਹਾਂ, ਬਰਾਂਚ ਆਗੂ ਗੁਰਪ੍ਰੀਤ ਸਿੰਘ ਬੈਣਾਂ ਬੁਲੰਦ, ਦਵਿੰਦਰ ਸਿੰਘ ਖੰਟ, ਹਰਦੀਪ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਆਊਟਸੋਰਸ ਵਰਕਰਾਂ ਨੂੰ ‘ਪੰਜਾਬ ਰਾਜ ਆਊਟਸੋਰਸ ਪ੍ਰਸੋਨਲ ਬਿੱਲ-2026 ਵਿਚ ਸ਼ਾਮਿਲ ਕਰਕੇ ਬਿਨਾ ਸ਼ਰਤ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਸਬੰਧ ਵਿਚ ਸਕਰੀਨਿੰਗ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤੇ ਭਾਵੇਂ ਯੂਨੀਅਨ ਦੇ ਸੰਘਰਸ਼ ਦੀ ਬਦੌਲਤ ਅੱਜ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਕਾਨੂੰਨ-2026 ਦੇ ਸਬੰਧ ਵਿਚ ਸਕਰੀਨਿੰਗ ਕਮੇਟੀ ਬਣਾ ਕੇ ਚਿੱਠੀ ਜਾਰੀ ਕਰ ਦਿੱਤੀ ਗਈ ਹੈ, ਪਰ ਫਿਰ ਵੀ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਲਗਾਤਾਰ ਫ਼ੀਲਡ ਵਿਚ ਸੇਵਾਵਾਂ ਦੇ ਰਹੇ ਇਨਲਿਸਟਮੈਂਟ, ਆਉਟਸੋਰਸ ਕਾਮਿਆਂ ਨੂੰ ਵਿਭਾਗ ਵਿਚ ਮਰਜ਼ ਕਰਕੇ ਪੱਕਾ ਰੁਜ਼ਗਾਰ ਕਰਨਾ, ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ 1948 ਲੇਬਰ ਐਕਟ ਅਤੇ 15ਵੀਂ ਲੇਬਰ ਕਾਨਫ਼ਰੰਸ ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਲ ਕਰਕੇ ਤਨਖ਼ਾਹ ਨਿਸ਼ਚਿਤ ਕਰਨਾ, ਈ.ਪੀ.ਐਫ. ਅਤੇ ਈ.ਐਸ.ਆਈ. ਲਾਗੂ ਕਰਨਾ ਸਮੇਤ ਤਮਾਮ ਮੰਗਾਂ ਦੀ ਪ੍ਰਾਪਤ ਲਈ ਇਨਲਿਸਟਮੈਂਟ-ਆਊਟਸੋਰਸ ਤਾਲਮੇਲ ਕਮੇਟੀ ਪੰਜਾਬ ਦੇ ਪਲੇਟਫ਼ਾਰਮ ਤੋਂ 12 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਵਰਕਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀ ਸੰਬੰਧੀ ਪਿੰਡਾਂ ’ਚੋਂ ਮਿਲ ਰਿਹੈ ਭਰਵਾਂ ਸਮਰਥਨ- ਭੁੱਟਾ ਅਗਲੀ ਖ਼ਬਰ ਬੀ. ਜ਼ੈੱਡ. ਐਸ. ਐਫ਼. ਐਸ. ਸਕੂਲ ’ਚ ਮੌਕ ਡਰਿੱਲ ਕਰਵਾਈ
Ad Position 24