11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਬਚਾਓ ਰੈਲੀ ਸੰਬੰਧੀ ਪਿੰਡਾਂ ’ਚੋਂ ਮਿਲ ਰਿਹੈ ਭਰਵਾਂ ਸਮਰਥਨ- ਭੁੱਟਾ

ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ 15 ਸਤੰਬਰ ਨੂੰ ਸਰਹਿੰਦ ਦੀ ਅਨਾਜ ਮੰਡੀ ਵਿਚ ਕੀਤੀ ਜਾਣ ਵਾਲੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਹਲਕੇ ਦੇ ਲੋਕਾਂ ਦੁਆਰਾ ਭਰਵਾਂ ਸਮਰਥਨ ਤੇ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਸਦਕਾ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਪੰਜਾਬ ਬਚਾਓ ਰੈਲੀ ਇਕੱਠ ਪੱਖੋਂ ਇਤਿਹਾਸ ਬਣਾਏਗੀ। ਰੈਲੀ ਸੰਬੰਧੀ ਬਲਜੀਤ ਸਿੰਘ ਭੁੱਟਾ ਵਲੋਂ ਪਿੰਡ ਬਹਾਦਰਗੜ੍ਹ, ਸੌਂਢਾ, ਜੱਲ੍ਹਾ, ਭਮਾਰਸੀ ਬੁਲੰਦ, ਸਾਨੀਪੁਰ, ਸੰਗਤਪੁਰ ਸੋਢੀਆਂ, ਮੰਢੌਰ, ਕੋਟਲਾ ਸੁਲੇਮਾਨ, ਢੋਲਾਂ, ਮੀਰਪੁਰ, ਸ਼ਮਸ਼ੇਰ ਨਗਰ ਅਤੇ ਰਾਮਦਾਸ ਨਗਰ ਸਰਹਿੰਦ ਵਿਖੇ ਮੀਟਿੰਗਾਂ ਕੀਤੀਆਂ ਗਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ 15 ਸਤੰਬਰ ਨੂੰ ਸਰਹਿੰਦ ਦੀ ਅਨਾਜ ਮੰਡੀ ਵਿਚ ਕੀਤੀ ਜਾਣ ਵਾਲੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਹਲਕੇ ਦੇ ਲੋਕਾਂ ਦੁਆਰਾ ਭਰਵਾਂ ਸਮਰਥਨ ਤੇ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਸਦਕਾ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਪੰਜਾਬ ਬਚਾਓ ਰੈਲੀ ਇਕੱਠ ਪੱਖੋਂ ਇਤਿਹਾਸ ਬਣਾਏਗੀ। ਰੈਲੀ ਸੰਬੰਧੀ ਬਲਜੀਤ ਸਿੰਘ ਭੁੱਟਾ ਵਲੋਂ ਪਿੰਡ ਬਹਾਦਰਗੜ੍ਹ, ਸੌਂਢਾ, ਜੱਲ੍ਹਾ, ਭਮਾਰਸੀ ਬੁਲੰਦ, ਸਾਨੀਪੁਰ, ਸੰਗਤਪੁਰ ਸੋਢੀਆਂ, ਮੰਢੌਰ, ਕੋਟਲਾ ਸੁਲੇਮਾਨ, ਢੋਲਾਂ, ਮੀਰਪੁਰ, ਸ਼ਮਸ਼ੇਰ ਨਗਰ ਅਤੇ ਰਾਮਦਾਸ ਨਗਰ ਸਰਹਿੰਦ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਭੁੱਟਾ ਨੇ ਦੱਸਿਆ ਕਿ ਪਿੰਡ ਸੱਦੋ ਮਾਜਰਾ ਤੋਂ ਦਲਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ ਕੀਤੀ ਹੈ। ਜਿਨ੍ਹਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ ਗਿਆ। ਉੁਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਭਰ ਵਿਚ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੋਂ ਪੰਜਾਬ ਦੀ ਖ਼ੁਸ਼ਹਾਲੀ ਦੀ ਗੱਲ ਕਰਨ ਦੀ ਬਜਾਏ ਸੁਖਬੀਰ ਸਿੰਘ ਬਾਦਲ ਨੂੰ ਹੀ ਭੰਡਦੇ ਨਜ਼ਰ ਆ ਰਹੇ ਹਨ ਜਿਸ ਤੋਂ ਮੁੱਖ ਮੰਤਰੀ ਦੀ ਬੌਖਲਾਹਟ ਸਾਫ਼ ਝਲਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਕੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ, ਜਿਸ ਵਿਚ ਪੰਜਾਬ ਬਚਾਓ ਰੈਲੀਆਂ ਦੀ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਹਲਕੇ ਦੇ ਲੋਕਾਂ ਨੂੰ 15 ਸਤੰਬਰ ਨੂੰ ਸਰਹਿੰਦ ਦੀ ਅਨਾਜ ਮੰਡੀ ਵਿਚ ਕੀਤੀ ਜਾਣ ਵਾਲੀ ਹਲਕਾ ਪੱਧਰੀ ਪੰਜਾਬ ਬਚਾਓ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਦਿਲਬਾਗ ਸਿੰਘ ਬਾਘਾ, ਤੇਜਿੰਦਰ ਸਿੰਘ ਤੇਜ਼ੀ ਸੌਂਢਾ, ਰਵਿੰਦਰ ਸਿੰਘ ਰਵੀ ਜੱਲ੍ਹਾ, ਜਗਦੀਪ ਸਿੰਘ ਚੱਠਾ, ਕਰਮਜੀਤ ਸਿੰਘ, ਦਵਿੰਦਰ ਸਿੰਘ ਬੱਬੀ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਸੰਗਤਪੁਰ ਸੋਢੀਆਂ, ਅਮਨ ਸੌਂਢਾ, ਗੁਰਦੀਪ ਸੌਂਢਾ, ਜਰਨੈਲ ਸਿੰਘ ਖ਼ਾਲਸਾ ਸਾਨੀਪੁਰ, ਹਰਜੀਤ ਸਿੰਘ ਵਿੱਕੀ, ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ ਭਮਾਰਸੀ ਬੁਲੰਦ, ਗੁਰਜੀਤ ਸਾਨੀਪੁਰ, ਮਾਸਟਰ ਹਰਜਿੰਦਰ ਸਿੰਘ ਸੱਦੋ ਮਾਜਰਾ, ਹਰਪ੍ਰੀਤ ਸਿੰਘ, ਕੁਲਵੰਤ ਸਿੰਘ, ਕੁਲਵੀਰ ਸਿੰਘ, ਹਰਪ੍ਰੀਤ ਸਿੰਘ, ਦਲਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਕੋਟਲਾ ਸੁਲੇਮਾਨ, ਮੰਗਵਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਨਾਮ ਸਿੰਘ ਢੋਲਾਂ, ਮੇਜਰ ਸਿੰਘ, ਪਲਵਿੰਦਰ ਸਿੰਘ, ਜਸਵੀਰ ਸਿੰਘ ਸੋਢੀ, ਰਕੇਸ਼ ਕੁਮਾਰ, ਗੁਰਜਿੰਦਰ ਸਿੰਘ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ ਚੀਮਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੀ. ਆਰ. ਐੱਸ. ਸੀ. ਲੁਧਿਆਣਾ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਇਨਲਿਸਟਮੈਂਟ, ਆਊਟਸੋਰਸ ਕਾਮੇ ਅੱਜ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ’ਚ ਸ਼ਾਮਿਲ ਹੋਣਗੇ- ਪੰਜੋਲੀ
Ad Position 24