ਵੜੈਚਾਂ ਵਿਖੇ ਲਗਾਇਆ ਨਸ਼ਿਆਂ ਵਿਰੋਧੀ ਕੈਂਪ
ਸਮਾਣਾ, 13 ਸਤੰਬਰ (ਸਾਹਿਬ ਸਿੰਘ)-ਪਿੰਡ ਵੜੈਚਾਂ ਵਿਖੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਇਕ ਵਿਸ਼ੇਸ਼ ਨਸ਼ਾ ਮੁਕਤੀ ਕੈਂਪ ਲਗਾਇਆ। ਇਹ ਕੈਂਪ ਹਲਕਾ ਸਮਾਣਾ ਦੇ ਸੰਯੋਜਕ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਚਰਨਜੀਤ ਸਿੰਘ, ਜ਼ਿਲ੍ਹਾ ਜਥੇਬੰਦੀ ਪਟਿਆਲਾ ਦੇ ਪ੍ਰਧਾਨ ਜਥੇਦਾਰ ਰਣਧੀਰ ਸਿੰਘ ਰੱਖੜਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ।
ਸਮਾਣਾ, 13 ਸਤੰਬਰ (ਸਾਹਿਬ ਸਿੰਘ)-ਪਿੰਡ ਵੜੈਚਾਂ ਵਿਖੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਇਕ ਵਿਸ਼ੇਸ਼ ਨਸ਼ਾ ਮੁਕਤੀ ਕੈਂਪ ਲਗਾਇਆ। ਇਹ ਕੈਂਪ ਹਲਕਾ ਸਮਾਣਾ ਦੇ ਸੰਯੋਜਕ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਚਰਨਜੀਤ ਸਿੰਘ, ਜ਼ਿਲ੍ਹਾ ਜਥੇਬੰਦੀ ਪਟਿਆਲਾ ਦੇ ਪ੍ਰਧਾਨ ਜਥੇਦਾਰ ਰਣਧੀਰ ਸਿੰਘ ਰੱਖੜਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ। ਕੈਂਪ ਦੌਰਾਨ ਨਸ਼ਾ ਪੀੜਤ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ। ਡਾ. ਦੀਪਤੀ ਕਟਾਰੀਆ ਤੇ ਉਨ੍ਹਾਂ ਦੀ ਟੀਮ ਵਲੋਂ ਨਸ਼ਾ ਪੀੜਤਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਲੋੜ ਅਨੁਸਾਰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਚਰਨਜੀਤ ਸਿੰਘ ਨੇ ਕਿਹਾ ਕਿ ਇਸ ਮੌਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਾਰਟੀ ਦੇ ਦਿੱਤੇ ਪੈਂਦੇ ਵਿਚੋਂ ਨਸ਼ਿਆਂ ਦਾ ਖਾਤਮਾ ਕਰਨਾ ਅਤੇ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਪਾਰਟੀ ਦੇ ਮੁੱਖ ਮਿਸ਼ਨ ਅਤੇ ਮਨੋਰਥਾਂ ਵਿਚ ਸ਼ਾਮਲ ਹੈ। ਇਸੇ ਸੋਚ ਤਹਿਤ ਪਿੰਡ ਪੱਧਰ ’ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਇਕ ਦਿਨ ਦਾ ਕੈਂਪ ਕਾਫ਼ੀ ਨਹੀਂ, ਸਗੋਂ ਪਿੰਡ ਪੱਧਰ ’ਤੇ ਲਗਾਤਾਰ ਯਤਨ ਕਰਨ ਦੀ ਲੋੜ ਹੈ। ਇਸ ਮਕਸਦ ਲਈ ਪਿੰਡ ਵਿਚ ਇਕ ਟੀਮ ਤਿਆਰ ਕੀਤੀ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ, ਖੇਡਾਂ ਨਾਲ ਜੋੜਨ ਤੇ ਅੰਮ੍ਰਿਤ ਛਕਣ ਲਈ ਪ੍ਰੇਰਿਤ ਕਰਨ ਲਈ ਕੰਮ ਕਰੇਗੀ। ਪਿੰਡ ਵਾਸੀਆਂ ਅਨੁਸਾਰ ਨਸ਼ਿਆਂ ਕਾਰਨ ਪਿੰਡ ਦੇ 12 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕੁਝ ਨੌਜਵਾਨ ਅਜੇ ਵੀ ਨਸ਼ਿਆਂ ਦੀ ਆਦਤ ਨਾਲ ਜੂਝ ਰਹੇ ਹਨ। ਕੈਂਪ ਵਿਚ ਯੁਵਰਾਜ ਸਿੰਘ, ਗੁਰਮਨਜੋਤ ਸਿੰਘ, ਜਗਨਜੋਤ ਸਿੰਘ, ਬਲਕਾਰ ਸਿੰਘ ਅਤੇ ਸਤੀਸ਼ ਗੋਇਲ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।