ਬੈਂਕ ਕਰਮਚਾਰੀਆਂ ਦੀ ਏਕਤਾ ਦੀ ਵੱਡੀ ਜਿੱਤ- ਨਰੇਸ਼ ਵੈਦ
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਸੰਯੁਕਤ ਬੈਂਕ ਯੂਨੀਅਨ ਮੰਚ ਵਲੋਂ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਦੇਸ਼-ਵਿਆਪੀ ਬੈਂਕ ਹੜਤਾਲ ਦੀ ਦਿੱਤੀ ਗਈ ਕਾਲ ਨੂੰ ਅੱਜ ਭਾਰਤੀ ਬੈਂਕ ਸੰਘ ਤੇ ਵਿੱਤੀ ਸੇਵਾਵਾਂ ਵਿਭਾਗ ਨਾਲ ਹੋਈ ਮਹੱਤਵਪੂਰਨ ਗੱਲਬਾਤ ਤੋਂ ਬਾਅਦ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਨਰੇਸ਼ ਵੈਦ ਕੌਂਸਲ ਮੈਂਬਰ ਸਰਵ ਭਾਰਤੀ ਬੈਂਕ ਕਰਮਚਾਰੀ ਸੰਘ ਤੇ ਜਨਰਲ ਸਕੱਤਰ ਭਾਰਤੀ ਬੈਂਕ ਕਰਮਚਾਰੀ ਯੂਨੀਅਨ ਪੰਜਾਬ ਨੇ ਦੇਸ਼ ਭਰ ਦੇ ਸਾਰੇ ਬੈਂਕ ਕਰਮਚਾਰੀਆਂ, ਅਧਿਕਾਰੀਆਂ, ਯੂਨੀਅਨ ਆਗੂਆਂ ਤੇ ਕਾਮਿਆਂ ਨੂੰ ਇਸ ਸੰਘਰਸ਼ ਵਿਚ ਇੱਕਜੁੱਟ ਹੋ ਕੇ ਖੜ੍ਹਨ ਲਈ ਧੰਨਵਾਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਸੰਯੁਕਤ ਬੈਂਕ ਯੂਨੀਅਨ ਮੰਚ ਵਲੋਂ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਦੇਸ਼-ਵਿਆਪੀ ਬੈਂਕ ਹੜਤਾਲ ਦੀ ਦਿੱਤੀ ਗਈ ਕਾਲ ਨੂੰ ਅੱਜ ਭਾਰਤੀ ਬੈਂਕ ਸੰਘ ਤੇ ਵਿੱਤੀ ਸੇਵਾਵਾਂ ਵਿਭਾਗ ਨਾਲ ਹੋਈ ਮਹੱਤਵਪੂਰਨ ਗੱਲਬਾਤ ਤੋਂ ਬਾਅਦ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਨਰੇਸ਼ ਵੈਦ ਕੌਂਸਲ ਮੈਂਬਰ ਸਰਵ ਭਾਰਤੀ ਬੈਂਕ ਕਰਮਚਾਰੀ ਸੰਘ ਤੇ ਜਨਰਲ ਸਕੱਤਰ ਭਾਰਤੀ ਬੈਂਕ ਕਰਮਚਾਰੀ ਯੂਨੀਅਨ ਪੰਜਾਬ ਨੇ ਦੇਸ਼ ਭਰ ਦੇ ਸਾਰੇ ਬੈਂਕ ਕਰਮਚਾਰੀਆਂ, ਅਧਿਕਾਰੀਆਂ, ਯੂਨੀਅਨ ਆਗੂਆਂ ਤੇ ਕਾਮਿਆਂ ਨੂੰ ਇਸ ਸੰਘਰਸ਼ ਵਿਚ ਇੱਕਜੁੱਟ ਹੋ ਕੇ ਖੜ੍ਹਨ ਲਈ ਧੰਨਵਾਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਬੈਂਕ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਦਿਖਾਈ ਗਈ ਏਕਤਾ, ਅਨੁਸ਼ਾਸਨ ਅਤੇ ਸੰਘਰਸ਼ਸ਼ੀਲ ਭਾਵਨਾ ਨੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾਇਆ ਅਤੇ ਮੁੱਖ ਮੰਗਾਂ ’ਤੇ ਸਹਿਮਤੀ ਬਣੀ। ਗੱਲਬਾਤ ਦੌਰਾਨ ਪੰਜ-ਦਿਨਾਂ ਬੈਂਕਿੰਗ, ਕਾਰਗੁਜ਼ਾਰੀ-ਅਧਾਰਿਤ ਪ੍ਰੋਤਸਾਹਨ, ਐਤਵਾਰ ਦੀ ਡਿਊਟੀ ਅਤੇ ਬੈਂਕ ਕਰਮਚਾਰੀਆਂ ਦੇ ਸਨਮਾਨ ਤੇ ਅਕਸ ਨਾਲ ਸਬੰਧਿਤ ਮੁੱਦਿਆਂ ’ਤੇ ਮਹੱਤਵਪੂਰਨ ਫ਼ੈਸਲੇ ਕੀਤੇ ਗਏ ਹਨ। ਪੰਜ-ਦਿਨਾਂ ਬੈਂਕਿੰਗ ਦੇ ਮੁੱਦੇ ’ਤੇ ਵਿੱਤੀ ਸੇਵਾਵਾਂ ਵਿਭਾਗ, ਭਾਰਤੀ ਬੈਂਕ ਸੰਘ ਅਤੇ ਸੰਯੁਕਤ ਬੈਂਕ ਯੂਨੀਅਨ ਮੰਚ ਦੇ ਨੁਮਾਇੰਦਿਆਂ ਦੀ ਉੱਚ-ਪੱਧਰੀ ਕਮੇਟੀ ਬਣਾਉਣ ਅਤੇ ਇਸ ਸੰਬੰਧੀ ਅਗਲੀ ਕਾਰਵਾਈ ਕਰਨ ’ਤੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜਾ ਕਿਸੇ ਇਕ ਵਿਅਕਤੀ ਜਾਂ ਯੂਨੀਅਨ ਦੀ ਨਹੀਂ, ਸਗੋਂ ਬੈਂਕ ਕਰਮਚਾਰੀਆਂ ਦੀ ਸਾਂਝੀ ਏਕਤਾ ਅਤੇ ਸੰਘਰਸ਼ ਦੀ ਤਾਕਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਬੈਂਕ ਕਰਮਚਾਰੀਆਂ ਦੇ ਹੱਕਾਂ, ਸਨਮਾਨ ਅਤੇ ਨਿਆਂ ਲਈ ਇੱਕਜੁੱਟ ਰਹਿਣਾ ਜ਼ਰੂਰੀ ਹੈ।