28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਘਰ ਅੱਗੇ ਖੜ੍ਹੇ ਗੰਦੇ ਪਾਣੀ ਦੀ ਵਾਇਰਲ ਕੀਤੀ ਵੀਡੀਓ ਪਈ ਮਹਿੰਗੀ, ਮਾਮਲਾ ਪੁੱਜਾ ਪੁਲਿਸ ਦੇ ਦਰਬਾਰ

ਸੰਘੋਲ, 28 ਸਤੰਬਰ (ਪਰਮਵੀਰ ਸਿੰਘ ਧਨੋਆ)- ਕਿਰਾਏਦਾਰ ਨੂੰ ਘਰ ਅੱਗੇ ਖੜ੍ਹੇ ਗੰਦੇ ਪਾਣੀ ਦੀ ਵਾਇਰਲ ਕੀਤੀ ਵੀਡੀਓ ਉਦੋਂ ਮਹਿੰਗੀ ਪੈ ਗਈ ਜਦੋਂ ਉਸ ਨੇ ਮਾਮਲੇ ਨੂੰ ਲੈ ਕੇ ਹੋਏ ਵਿਵਾਦ ਦੀ ਵੀਡੀਓ ਵਾਇਰਲ ਕਰ ਦਿੱਤੀ। ਮਾਮਲਾ ਪਿੰਡ ਖੇੜੀ ਨੌਧ ਸਿੰਘ ਪਿੰਡ ਕੋਲ ਦਾ ਦੱਸਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 29-09-2026
ਸੰਘੋਲ, 28 ਸਤੰਬਰ (ਪਰਮਵੀਰ ਸਿੰਘ ਧਨੋਆ)- ਕਿਰਾਏਦਾਰ ਨੂੰ ਘਰ ਅੱਗੇ ਖੜ੍ਹੇ ਗੰਦੇ ਪਾਣੀ ਦੀ ਵਾਇਰਲ ਕੀਤੀ ਵੀਡੀਓ ਉਦੋਂ ਮਹਿੰਗੀ ਪੈ ਗਈ ਜਦੋਂ ਉਸ ਨੇ ਮਾਮਲੇ ਨੂੰ ਲੈ ਕੇ ਹੋਏ ਵਿਵਾਦ ਦੀ ਵੀਡੀਓ ਵਾਇਰਲ ਕਰ ਦਿੱਤੀ। ਮਾਮਲਾ ਪਿੰਡ ਖੇੜੀ ਨੌਧ ਸਿੰਘ ਪਿੰਡ ਕੋਲ ਦਾ ਦੱਸਿਆ ਜਾ ਰਿਹਾ ਹੈ। ਮਾਮਲੇ ਨਾਲ ਜੁੜੇ ਅਤਿ ਭਰੋਸੇਯੋਗ ਸੂਤਰਾਂ ਮੁਤਾਬਿਕ ਹੋਇਆ ਇੰਝ ਕਿ ਪ੍ਰਾਇਮਰੀ ਸਕੂਲ ਦੇ ਪਾਣੀ ਦੀ ਨਿਕਾਸੀ ਲਈ ਪੰਚਾਇਤ ਵਲੋਂ ਇਕ ਪਾਈਪ ਪਾਇਆ ਹੋਇਆ ਸੀ ਅਤੇ ਕੂੜਾ ਕਰਕਟ ਲਈ ਗਲ਼ੀ ਦੇ ਇਕ ਸਾਈਡ ’ਚ ਛੋਟਾ ਜਿਹਾ ਮੇਨ ਹੋਲ ਬਣਾਇਆ ਹੋਇਆ ਸੀ, ਜੋ ਓਵਰ ਫਲੋਅ ਹੋਣ ਕਰਕੇ ਗੰਦਾ ਪਾਣੀ ਗਲ਼ੀ ਵਿਚ ਖੜ੍ਹ ਜਾਣ ਕਰਕੇ ਬੱਚਿਆਂ ਨੂੰ ਸਕੂਲ ਆਉਣ ਜਾਣ ਲਈ ਦਿੱਕਤ ਪੈਦਾ ਕਰਦਾ ਸੀ, ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਸਰਪੰਚ ਤੱਕ ਪਹੁੰਚ ਕੀਤੀ ਇਸੇ ਗਲ਼ੀ ਵਿਚ ਕਿਰਾਏ ’ਤੇ ਇਕ ਦੁਕਾਨਦਾਰ ਵੀ ਰਹਿੰਦਾ ਸੀ, ਜਦੋਂ ਸਰਪੰਚ ਕਿਸੇ ਹੋਰ ਵਾਰਡ ਦੇ ਇਕ ਪੰਚਾਇਤ ਮੈਂਬਰ ਨੂੰ ਲੈ ਕੇ ਮੌਕੇ ’ਤੇ ਪੁੱਜਾ ਤਾਂ ਪੰਚਾਇਤ ਮੈਂਬਰ ਅਤੇ ਦੁਕਾਨਦਾਰ ਵਿਚਕਾਰ ਮਾਮੂਲੀ ਜਿਹੀ ਤਕਰਾਰਬਾਜ਼ੀ ਹੋ ਗਈ, ਜਿਸ ਦੀ ਦੁਕਾਨਦਾਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ’ਤੇ ਵਾਇਰਲ ਕਰ ਦਿੱਤੀ। ਪੰਚਾਇਤ ਅਤੇ ਪੰਚ ਇਸ ਗੱਲੋਂ ਨਾਰਾਜ਼ ਹੋ ਗਈ ਜਿਸ ਕਰਕੇ ਮਾਮਲਾ ਪੁਲਿਸ ਦੇ ਦਰਬਾਰ ਜਾ ਪੁੱਜਾ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਦੁਕਾਨਦਾਰ ਨੂੰ ਥਾਣੇ ਬੁਲਾਇਆ ਗਿਆ ਅਤੇ ਕਰੀਬ 6 ਘੰਟੇ ਉਸ ਨੂੰ ਥਾਣੇ ਵਿਚ ਬਿਠਾ ਕੇ ਰੱਖਿਆ ਗਿਆ। ਵੀਡੀਓ ਵਾਇਰਲ ਕਰਨ ਵਾਲੇ ’ਤੇ ਪੁਲਿਸ ਨੇ ਕਥਿਤ ਦਬਾਅ ਪਾ ਕੇ ਉਸ ਤੋਂ ਵੀਡੀਓ ਡਿਲੀਟ ਕਰਵਾ ਦਿੱਤੀ। ਚਰਚਾ ਇਹ ਵੀ ਹੈ ਕਿ ਮਾਮਲੇ ’ਚ ਪੈਸਿਆਂ ਦਾ ਲੈਣ ਦੇਣ ਵੀ ਹੋਇਆ ਹੈ। ਜਿਸ ਤੋਂ ਬਾਅਦ ਮਾਮਲਾ ਰਫ਼ਾ ਦਫ਼ਾ ਹੋ ਗਿਆ। ਗੱਲ ਏਥੇ ਹੀ ਖ਼ਤਮ ਨਹੀਂ ਹੋਈ, ਉਕਤ ਕਿਰਾਏਦਾਰ ਤੋਂ ਵੀਡੀਓ ਪਵਾਈ ਗਈ ਕਿ ਪੰਚਾਇਤ ਬਹੁਤ ਚੰਗੀ ਹੈ, ਬਹੁਤ ਵਧੀਆ ਕੰਮ ਕਰਦੀ ਹੈ, ਆਖੇ ਪੰਚਾਇਤ ਨੂੰ ਚੰਗਾ ਮਾੜਾ ਨਾ ਬੋਲੋ, ਮੇਰੇ ਕੋਲੋਂ ਗ਼ਲਤੀ ਨਾਲ ਵੀਡੀਓ ਪੈ ਗਈ। ਸਾਹਮਣੇ ਆਏ ਪੰਚਾਇਤੀ ਅਤੇ ਪੁਲਿਸ ਧੱਕੇ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਇਹ ਚਰਚਾ ਨੇ ਜ਼ੋਰ ਫੜ ਲਿਆ ਕਿ ਕੀ ਪੰਚਾਇਤ ਨੂੰ ਕੋਈ ਸਵਾਲ ਕਰਨਾ ਗੁਨਾਹ ਹੈ? ਜੇਕਰ ਗੁਨਾਹ ਹੈ ਫਿਰ ਲੋਕਾਂ ਵਲੋਂ ਚੁਣੀ ਹੋਈ ਪੰਚਾਇਤ ਜ਼ਰੂਰਤ ਮੌਕੇ, ਵਿਕਾਸ ਕਾਰਜ ਕਰਨਾ ਆਪਣਾ ਫ਼ਰਜ਼ ਕਿਉਂ ਨਹੀਂ ਸਮਝਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਨੇ ਸ਼ਹੀਦ ਭਗਤ ਸਿੰਘ ਤੇ ਮਹਾਨ ਗਾਇਕ ਲਤਾ ਮੰਗੇਸ਼ਕਰ ਦੇ ਜੀਵਨ ਸੰਬੰਧੀ ਬੱਚਿਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਬੈਂਕ ਕਰਮਚਾਰੀਆਂ ਦੀ ਏਕਤਾ ਦੀ ਵੱਡੀ ਜਿੱਤ- ਨਰੇਸ਼ ਵੈਦ
Ad Position 24