13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਟਿਆਲਾ ਜੇਲ੍ਹ ਫੇਰ ਸੁਰਖ਼ੀਆਂ ’ਚ, ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ

ਪਟਿਆਲਾ, 13 ਅਕਤੂਬਰ (ਮਨਦੀਪ ਸਿੰਘ ਖਰੌੜ)- ਜੇਲ੍ਹ ਵਿਭਾਗ ਵਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਅਕਸਰ ਵਾਅਦੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਵਾਅਦਿਆਂ ਦੀ ਫ਼ੂਕ ਜੇਲ੍ਹ ’ਚੋਂ ਮਿਲਦੇ ਆਏ ਦਿਨ ਮੋਬਾਈਲ ਕੱਢਦੇ ਰਹਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਲ੍ਹ ’ਚ ਲੱਗੇ ਜੈਮਰਾਂ ਕਾਰਨ ਮਿੰਨੀ ਸਕੱਤਰੇਤ ਦੇ ਸੁਵਿਧਾ ਕੇਂਦਰ ਦਾ ਕੰਮ ਕਾਜ ਬਹੁਤ ਪ੍ਰਭਾਵਿਤ ਹੋ ਰਿਹਾ ਹੈ, ਪਰ ਜੇਲ੍ਹ ’ਚ ਮੋਬਾਈਲ ਕਿਵੇਂ ਚੱਲ ਰਹੇ ਹਨ ਇਹ ਤਾਂ ਤਕਨੀਕੀ ਮਾਹਿਰ ਹੀ ਦਸ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 14-10-2026
ਪਟਿਆਲਾ, 13 ਅਕਤੂਬਰ (ਮਨਦੀਪ ਸਿੰਘ ਖਰੌੜ)- ਜੇਲ੍ਹ ਵਿਭਾਗ ਵਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਅਕਸਰ ਵਾਅਦੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਵਾਅਦਿਆਂ ਦੀ ਫ਼ੂਕ ਜੇਲ੍ਹ ’ਚੋਂ ਮਿਲਦੇ ਆਏ ਦਿਨ ਮੋਬਾਈਲ ਕੱਢਦੇ ਰਹਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਲ੍ਹ ’ਚ ਲੱਗੇ ਜੈਮਰਾਂ ਕਾਰਨ ਮਿੰਨੀ ਸਕੱਤਰੇਤ ਦੇ ਸੁਵਿਧਾ ਕੇਂਦਰ ਦਾ ਕੰਮ ਕਾਜ ਬਹੁਤ ਪ੍ਰਭਾਵਿਤ ਹੋ ਰਿਹਾ ਹੈ, ਪਰ ਜੇਲ੍ਹ ’ਚ ਮੋਬਾਈਲ ਕਿਵੇਂ ਚੱਲ ਰਹੇ ਹਨ ਇਹ ਤਾਂ ਤਕਨੀਕੀ ਮਾਹਿਰ ਹੀ ਦਸ ਸਕਦੇ ਹਨ। ਇਸੇ ਸਿਲਸਿਲੇ ਤਹਿਤ ਪਟਿਆਲਾ ਜੇਲ੍ਹ ’ਚ ਤਲਾਸ਼ੀ ਦੌਰਾਨ 14 ਮੋਬਾਈਲ ਅਤੇ 20 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਇਹ ਮੋਬਾਈਲ ਜੇਲ੍ਹ ’ਚ ਕਦੋਂ ਤੋਂ ਚੱਲ ਰਹੇ ਸੀ ਅਤੇ ਕਿਸ ਰਾਹੀਂ ਅੰਦਰ ਭੇਜੇ ਗਏ ਸੀ ਇਹ ਵੀ ਹਾਲੇ ਸਵਾਲ ਹੀ ਬਣਿਆ ਹੋਇਆ ਹੈ। ਇਸ ਸੰਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ, ਰਾਜੀਵ ਕੁਮਾਰ, ਸਰਤਾਜ ਸਿੰਘ, ਲਛਮਣ ਸਿੰਘ, ਜਸਕਿੰਦਰ ਸਿੰਘ ਨੇ ਥਾਣਾ ਤਿ੍ਪੜੀ ’ਚ ਸ਼ਿਕਾਇਤ ਦਰਜ ਕਰਵਾਈ ਕਿ ਤਲਾਸ਼ੀ ਦੌਰਾਨ ਬੰਦੀ ਹੈਪੀ ਸਿੰਘ ਤੋਂ ਇਕ ਮੋਬਾਈਲ ਬਰਾਮਦ ਹੋਇਆ, ਇੰਝ ਹੀ ਹਵਾਲਾਤੀ ਰੇਨੂੰ ਕਾਂਤ ਇਕ ਮੋਬਾਈਲ, ਹਵਾਲਾਤੀ ਜੋਨੀ ਕੁਮਾਰ ਦੀ ਤਲਾਸ਼ੀ ਲੈਣ ਦੌਰਾਨ ਮੋਬਾਈਲ, ਸਿੰਮ ਕਾਰਡ ਅਤੇ ਅਹਾਤੇ ਦੀਆਂ ਬੈਰਕਾਂ ’ਚੋਂ ਇਕ ਮੋਬਾਈਲ ਬਰਾਮਦ ਹੋਇਆ, ਹਵਾਲਾਤੀ ਨਿਖਿਲ ਤੋਂ ਵੀ ਇਕ ਮੋਬਾਈਲ ਤੇ ਸਿੰਮ ਕਾਰਡ ਮਿਲਿਆ, ਕੈਦੀ ਸੋਨੂੰ ਕੁਮਾਰ ਦੀ ਤਲਾਸ਼ੀ ਦੌਰਾਨ ਇਕ ਮੋਬਾਈਲ ਬਰਾਮਦ ਹੋਇਆ, ਹਵਾਲਾਤੀ ਸੁਖਪਾਲ ਸਿੰਘ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਮੋਬਾਈਲ, ਹਵਾਲਾਤੀ ਅਜੇ ਕੁਮਾਰ, ਮਨੀਸ਼ ਕੁਮਾਰ ਤੇ ਅਭਿਸ਼ੇਕ ਦੀ ਤਲਾਸ਼ੀ ਲੈਣ ’ਤੇ ਇਨ੍ਹਾਂ ਕੋਲੋਂ ਇਕ-ਇਕ ਮੋਬਾਈਲ ਮਿਲਿਆ। ਹਵਾਲਾਤੀ ਸਤਨਾਮ ਸਿੰਘ ਤੋਂ ਮੋਬਾਈਲ, 10 ਜਰਦੇ ਦੀਆਂ ਪੁੜੀਆਂ, ਕੈਦੀ ਸਾਗਰ ਤੋਂ ਏਅਰਟੈੱਲ ਦੋ ਸਿੰਮ ਕਾਰਡ ਅਤੇ 10 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਹਵਾਲਾਤੀ ਗੁਰਜਿੰਦਰ ਸਿੰਘ ਤੋਂ 1 ਮੋਬਾਈਲ ਅਤੇ ਬੈਰਕ ਦੇ ਬਾਥਰੂਮ ’ਚੋਂ 1 ਮੋਬਾਈਲ ਅਤੇ ਸਿੰਮ ਕਾਰਡ ਵੀ ਮਿਲਿਆ। ਹਵਾਲਾਤੀ ਪਰਮਜੀਤ ਸਿੰਘ, ਨਰੇਸ਼ ਕੁਮਾਰ, ਰਾਜ ਕੁਮਾਰ, ਯਾਦਵਿੰਦਰ ਸਿੰਘ ਸਾਰਿਆਂ ਦੇ ਸਿਰਹਾਣੇ ਹੇਠੋਂ ਇਕ ਮੋਬਾਈਲ ਮਿਲਿਆ । ਇੰਝ ਹੀ ਹਵਾਲਾਤੀ ਰਾਜ ਕੁਮਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ ਵੀ ਇਕ ਮੋਬਾਈਲ ਬਰਾਮਦ ਹੋਇਆ। ਜਿਸ ਆਧਾਰ ’ਤੇ ਥਾਣਾ ਤਿ੍ਪੜੀ ਦੀ ਪੁਲਿਸ ਨੇ ਉਕਤ ਬੰਦੀਆਂ ਖ਼ਿਲਾਫ਼ ਜੇਲ੍ਹ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਜੇਲ੍ਹ ’ਚ 26 ਸਾਲਾ ਬੰਦੀ ਦੀ ਮੌਤ ਘਰਦਿਆਂ ਨੇ ਲਗਾਏ ਪ੍ਰਸ਼ਾਸਨ ’ਤੇ ਕੁੱਟਮਾਰ ਕਰਨ ਦੇ ਦੋਸ਼ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਤੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਵਲੋਂ ਵਰਕਾਰਾਂ ਨਾਲ ਅਹਿਮ ਭਰਵੀ...
Ad Position 24