13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਟਿਆਲਾ ਜੇਲ੍ਹ ’ਚ 26 ਸਾਲਾ ਬੰਦੀ ਦੀ ਮੌਤ ਘਰਦਿਆਂ ਨੇ ਲਗਾਏ ਪ੍ਰਸ਼ਾਸਨ ’ਤੇ ਕੁੱਟਮਾਰ ਕਰਨ ਦੇ ਦੋਸ਼

ਪਟਿਆਲਾ, 13 ਅਕਤੂਬਰ (ਮਨਦੀਪ ਸਿੰਘ ਖਰੌੜ)- ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ 26 ਸਾਲਾ ਵਿਸ਼ਾਲ ਅਵਸਥੀ ਦੀ ਭੇਦਭਰੇ ਹਾਲਾਤ ’ਚ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਇਸ ਸੰਬੰਧੀ ਰਾਜਿੰਦਰਾ ਹਸਪਤਾਲ ਤੋਂ ਮਿਲੀ ਜਾਣਕਾਰੀ ਤਹਿਤ ਬੰਦੀ ਵਿਸ਼ਾਲ ਨੂੰ ਜੇਲ੍ਹ ’ਚੋਂ ਮਿ੍ਤਕ ਸਵੇਰੇ 6 ਵਜੇ ਥਾਣਾ ਤਿ੍ਰਪੜੀ ਦੀ ਪੁਲਿਸ ਵਲੋਂ ਰਾਜਿੰਦਰਾ ਹਸਪਤਾਲ ਲਿਆਇਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 14-10-2026
ਪਟਿਆਲਾ, 13 ਅਕਤੂਬਰ (ਮਨਦੀਪ ਸਿੰਘ ਖਰੌੜ)- ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ 26 ਸਾਲਾ ਵਿਸ਼ਾਲ ਅਵਸਥੀ ਦੀ ਭੇਦਭਰੇ ਹਾਲਾਤ ’ਚ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਇਸ ਸੰਬੰਧੀ ਰਾਜਿੰਦਰਾ ਹਸਪਤਾਲ ਤੋਂ ਮਿਲੀ ਜਾਣਕਾਰੀ ਤਹਿਤ ਬੰਦੀ ਵਿਸ਼ਾਲ ਨੂੰ ਜੇਲ੍ਹ ’ਚੋਂ ਮਿ੍ਤਕ ਸਵੇਰੇ 6 ਵਜੇ ਥਾਣਾ ਤਿ੍ਰਪੜੀ ਦੀ ਪੁਲਿਸ ਵਲੋਂ ਰਾਜਿੰਦਰਾ ਹਸਪਤਾਲ ਲਿਆਇਆ ਗਿਆ ਸੀ। ਇਸ ਸੰਬੰਧੀ ਜਦੋਂ ਵਿਸ਼ਾਲ ਦੀ ਮੌਤ ਕਿਵੇਂ ਹੋਈ ਬਾਰੇ ਜਾਣਕਾਰੀ ਲੈਣ ਲਈ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਆਇਆ। ਦੂਜੇ ਪਾਸੇ ਮਿ੍ਤਕ ਦੇ ਘਰਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਲੜਕੇ ’ਤੇ ਜੇਲ੍ਹ ਪ੍ਰਸ਼ਾਸਨ ਵਲੋਂ ਤਸ਼ੱਦਦ ਕੀਤਾ ਗਿਆ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਹਾਲਾਂ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਵਿਸ਼ਾਲ ਕਿਸ ਕੇਸ ’ਚ ਪਟਿਆਲਾ ਜੇਲ੍ਹ ’ਚ ਬੰਦ ਸੀ। ਉਸ ਦੀ ਮੌਤ ਬਿਮਾਰੀ ਕਾਰਨ ਹੋਈ ਹੈ ਜਾਂ ਹੋਰ ਕਾਰਨਾਂ ਕਰ ਕੇ ਇਹ ਤਾਂ ਜੇਲ੍ਹ ਪ੍ਰਸ਼ਾਸਨ ਹੀ ਦੱਸ ਸਕਦਾ ਹੈ, ਪਰਿਵਾਰ ਵਲੋਂ ਜੇਲ੍ਹ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਏ ਹਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਰੋਸ ਮੁਜ਼ਾਹਰਾ ਅੱਜ ਅਗਲੀ ਖ਼ਬਰ ਪਟਿਆਲਾ ਜੇਲ੍ਹ ਫੇਰ ਸੁਰਖ਼ੀਆਂ ’ਚ, ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ
Ad Position 24