13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮੀਟਿੰਗ ਹੋਈ

ਅਮਲੋਹ, 13 ਅਕਤੂਬਰ (ਕੇਵਲ ਸਿੰਘ)-ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਪਰਮਜੀਤ ਬਿੱਟੂ ਰਾਈਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਦੇ ਮੀਤ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਦੀ ਪਤਨੀ ਸੁਰਿੰਦਰ ਕੌਰ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਉਪਰੰਤ ਸਭਾ ਵਲੋਂ 14 ਨਵੰਬਰ ਨੂੰ ਕਰਵਾਏ ਜਾਣ ਵਾਲ਼ੇ ਸਾਲਾਨਾ ਸਨਮਾਨ ਸਮਾਰੋਹ ਬਾਰੇ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ।

Ad Position 21
No active advertisement
ਅਜੀਤ ਡੈਸਕ 14-10-2026
ਅਮਲੋਹ, 13 ਅਕਤੂਬਰ (ਕੇਵਲ ਸਿੰਘ)-ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਪਰਮਜੀਤ ਬਿੱਟੂ ਰਾਈਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਦੇ ਮੀਤ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਦੀ ਪਤਨੀ ਸੁਰਿੰਦਰ ਕੌਰ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਉਪਰੰਤ ਸਭਾ ਵਲੋਂ 14 ਨਵੰਬਰ ਨੂੰ ਕਰਵਾਏ ਜਾਣ ਵਾਲ਼ੇ ਸਾਲਾਨਾ ਸਨਮਾਨ ਸਮਾਰੋਹ ਬਾਰੇ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ। ਇਸ ਸਮਾਰੋਹ ਵਿਚ ਪ੍ਰਸਿੱਧ ਸਾਹਿੱਤਕਾਰ ਪਾਲੀ ਖਾਦਿਮ ਤੇ ਪ੍ਰਸਿੱਧ ਗੀਤਕਾਰ ਕੁਲਦੀਪ ਕੰਡਿਆਰਾ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਰਚਨਾਵਾਂ ਦੇ ਦੌਰ ਵਿਚ ਪਰਮਜੀਤ ਬਿੱਟੂ, ਮੇਹਰ ਸਿੰਘ ਰਾਈਏਵਾਲ, ਰਾਮ ਸਿੰਘ ਅਲਬੇਲਾ, ਪ੍ਰਗਟ ਚੰਨ ਨੇ ਆਪੋ-ਆਪਣੇ ਗੀਤ ਪੇਸ਼ ਕੀਤੇ ਤੇ ਪੁਸ਼ਵਿੰਦਰ ਰਾਣਾ ਅਤੇ ਸਤੀਸ਼ ਕੁਮਾਰ ਮਾਸੂਮ ਨੇ ਗ਼ਜ਼ਲਾਂ ਪੇਸ਼ ਕੀਤੀਆਂ, ਸਤਪਾਲ ਸਿੰਘ ਨੇ ਕਹਾਣੀ, ਗੁਰਪ੍ਰੀਤ ਵੜੈਚ ਨੇ ਕਬਿਤ ਛੰਦ ਵਿਚ ਰਚਨਾ, ਜੋਰਾ ਸਿੰਘ ਗਰੇਵਾਲ ਨੇ ਕਹਾਣੀ ‘ਪਾਗਲ ਕੌਣ’ ਪੇਸ਼ ਕੀਤੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੇਹਰ ਸਿੰਘ ਰਾਈਏਵਾਲ ਨੇ ਨਿਭਾਈ। ਅੰਤ ਵਿਚ ਪਰਮਜੀਤ ਬਿੱਟੂ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਦੀ ਇਕੱਤਰਤਾ ਦੌਰਾਨ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਗਲੀ ਖ਼ਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਟਿੱਬੀ ਵਿਖੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਕੀਤੇ ਤਕਸੀਮ
Ad Position 24