31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡਾ. ਜਸਵੰਤ ਸਿੰਘ ਵਲੋਂ ਨਾਨੋਵਾਲ ਤੇ ਸੰਘੋਲ ਅਨਾਜ ਮੰਡੀ ਦਾ ਦੌਰਾ

ਖਮਾਣੋਂ, 31 ਅਕਤੂਬਰ (ਮਨਮੋਹਣ ਸਿੰਘ ਕਲੇਰ)- ਡਾ. ਜਸਵੰਤ ਸਿੰਘ ਐਮ.

Ad Position 21
No active advertisement
ਅਜੀਤ ਡੈਸਕ 01-11-2026
ਖਮਾਣੋਂ, 31 ਅਕਤੂਬਰ (ਮਨਮੋਹਣ ਸਿੰਘ ਕਲੇਰ)- ਡਾ. ਜਸਵੰਤ ਸਿੰਘ ਐਮ. ਐਸ., ਐਸ.ਐਮ.ਓ. ਸੇਵਾਮੁਕਤ ਵਲੋਂ ਆਪਣੀ ਟੀਮ ਸਮੇਤ ਸੰਘੋਲ ਅਤੇ ਨਾਨੋਵਾਲ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮੰਡੀਆਂ ਵਿਚ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਮੰਡੀਆਂ ਵਿਚ ਖ਼ਰੀਦ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਡਾ. ਜਸਵੰਤ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਰਾਣਵਾਂ ਦੀ ਅਨਾਜ ਮੰਡੀ ਵਿਚ ਫ਼ਸਲ ਦੀ ਲਿਫ਼ਟਿੰਗ ਵਿਚ ਦੇਰੀ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਫ਼ਸਲ ਦੀ ਸੰਭਾਲ ਲਈ ਪੱਕਾ ਫ਼ਰਸ਼ ਅਤੇ ਸ਼ੈੱਡ ਬਣਾਉਣ ਦੀ ਲੋੜ ਹੈ, ਤਾਂ ਜੋ ਮੀਂਹ ਪੈਣ ਦੀ ਸੂਰਤ ਵਿਚ ਫ਼ਸਲ ਨੂੰ ਨਮੀ ਤੋਂ ਬਚਾਇਆ ਜਾ ਸਕੇ ਅਤੇ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੀ ਫ਼ਸਲ ਖ਼ਰਾਬ ਹੋਣ ਤੋਂ ਬਚ ਸਕੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਅਤੇ ਮੰਡੀਆਂ ਵਿਚ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਮਾਸਟਰ ਕੇਸਰ ਸਿੰਘ ਪੰਜਕੋਹਾ, ਗੁਰਸੇਵਕ ਸਿੰਘ ਆੜ੍ਹਤੀ, ਰਘੁਬੀਰ ਸਿੰਘ, ਗੁਰਨਾਮ ਸਿੰਘ ਲੁਹਾਰੀ, ਹਰਮੀਤ ਸਿੰਘ, ਸੰਜੀਵ ਕੁਮਾਰ ਰੱਤੋਂ, ਕੁਲਦੀਪ ਸਿੰਘ ਪਨੈਚਾਂ, ਪ੍ਰੇਮ ਸਿੰਘ ਪਨੈਚਾਂ, ਕੁਲਵਿੰਦਰ ਸਿੰਘ ਧਾਰਨੀ, ਗੁਰਪ੍ਰੀਤ ਸਿੰਘ ਨਾਨੋਵਾਲ, ਹਰਪ੍ਰੀਤ ਸਿੰਘ ਗਿੱਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਲਾਸਟਿਕ ਮੁਕਤ ਸਮਾਜ ਲਈ ਹਰ ਨਾਗਰਿਕ ਪ੍ਰਣ ਲਵੇ- ਡਾ. ਅਮਿਤ ਸੰਦਲ ਅਗਲੀ ਖ਼ਬਰ ਰਾਹੁਲ ਗਾਂਧੀ ਦੀ ‘ਹਿਸਾਬ ਮੰਗੋ ਰੈਲੀ’ ਲਈ ਵੱਡੀ ਗਿਣਤੀ ’ਚ ਲੋਕਾਂ ਨੂੰ ਲੈ ਕੇ ਪੁੱਜਾਂਗੇ- ਕੁਲਵਿੰਦਰ ਸਿੰਘ ਅਰਨੋਂ
Ad Position 24