31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜੀ. ਸੀ. ਐੱਲ. ਵਿਖੇ ਕਰਵਾ ਚੌਥ ਮਨਾਇਆ

ਮੰਡੀ ਗੋਬਿੰਦਗੜ੍ਹ, 31 ਅਕਤੂਬਰ (ਇਕਬਾਲਦੀਪ ਸੰਧੂ)- ਕਰਵਾ ਚੌਥ ਦੇ ਸ਼ੁੱਭ ਮੌਕੇ ’ਤੇ ਜੀ. ਸੀ.

Ad Position 21
No active advertisement
ਅਜੀਤ ਡੈਸਕ 01-11-2026
ਮੰਡੀ ਗੋਬਿੰਦਗੜ੍ਹ, 31 ਅਕਤੂਬਰ (ਇਕਬਾਲਦੀਪ ਸੰਧੂ)- ਕਰਵਾ ਚੌਥ ਦੇ ਸ਼ੁੱਭ ਮੌਕੇ ’ਤੇ ਜੀ. ਸੀ. ਐਲ. ਵਿਖੇ ਨੀਤੂ ਸਿੰਘੀ ਤੇ ਤਨੀਸ਼ਾ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਲਗਪਗ 60 ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਔਰਤਾਂ ਨੇ ਵੱਖ-ਵੱਖ ਮਨੋਰੰਜਕ ਖੇਡਾਂ, ਡਾਂਸ ਪ੍ਰਦਰਸ਼ਨਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ। ਔਰਤਾਂ ਦੇ ਮਨੋਰੰਜਨ ਲਈ ਕਈ ਦਿਲਚਸਪ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਾਰੀਆਂ ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਪ੍ਰਬੰਧਕ ਨੀਤੂ ਸਿੰਘੀ ਅਤੇ ਤਨੀਸ਼ਾ ਨੇ ਵੀ ਆਪਣੇ ਡਾਂਸ ਪ੍ਰਦਰਸ਼ਨਾਂ ਨਾਲ ਮੌਜੂਦ ਔਰਤਾਂ ਦਾ ਮਨੋਰੰਜਨ ਕੀਤਾ। ਔਰਤਾਂ ਨੇ ਗਾਇਨ, ਡਾਂਸ ਅਤੇ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈ ਕੇ ਜਸ਼ਨ ਨੂੰ ਯਾਦਗਾਰੀ ਬਣਾ ਦਿੱਤਾ। ਇਸ ਸਮਾਗਮ ਦਾ ਮੁੱਖ ਆਕਰਸ਼ਣ ‘ਕਰਵਾ ਕਵੀਨ’ ਮੁਕਾਬਲਾ ਸੀ, ਜਿਸ ਵਿਚ ਇੰਦਰਪ੍ਰੀਤ ਨੂੰ ਕਰਵਾ ਕਵੀਨ ਚੁਣਿਆ ਗਿਆ, ਜਦਕਿ ਸੇਲੀਨਾ ਨੇ ਪਹਿਲੀ ਰਨਰ-ਅੱਪ ਪੁਜ਼ੀਸ਼ਨ ਹਾਸਲ ਕੀਤੀ, ਜਦੋਂ ਕਿ ਗ਼ਜ਼ਲ ਦੂਜੀ ਰਨਰ-ਅੱਪ ਰਹੀ। ਜੇਤੂਆਂ ਦੀ ਚੋਣ ਦੌਰਾਨ ਔਰਤਾਂ ਵਿਚ ਬਹੁਤ ਉਤਸ਼ਾਹ ਸਾਫ਼ ਦਿਖਾਈ ਦਿੱਤਾ। ਇਸ ਸਮਾਗਮ ਨੇ ਔਰਤਾਂ ਨੂੰ ਸਮਾਜਿਕ ਹੋਣ, ਆਪਣੀ ਪ੍ਰਤਿਭਾ ਦਿਖਾਉਣ ਤੇ ਤਿਉਹਾਰ ਦੀ ਖ਼ੁਸ਼ੀ ਸਾਂਝੀ ਕਰਨ ਦਾ ਮੌਕਾ ਪ੍ਰਦਾਨ ਕੀਤਾ। ਸਾਰੀਆਂ ਔਰਤਾਂ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੈਰੀ ਬੜਿੰਗ ਨੇ ਹਲਕਾ ਅਮਲੋਹ ਦੇ 4 ਪਿੰਡਾਂ ’ਚ ਵੰਡੇ ਪ੍ਰਾਪਰਟੀ ਕਾਰਡ ਅਗਲੀ ਖ਼ਬਰ ਪੰਜਾਬ ’ਚ ਵਧ ਰਹੀ ਕਤਲੋ-ਗਾਰਤ ਤੇ ਲੁੱਟਾਂ-ਖੋਹਾਂ ਨੂੰ ਰੋਕਣ ਵਿਚ ਅਸਫ਼ਲ ਪੰਜਾਬ ਸਰਕਾਰ- ਸਿੱਧੂਪੁਰ
Ad Position 24