28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਮਝ ਨਾ ਆਵੇ

ਸਮਝ ਨਾ ਆਵੇ

Ad Position 21
No active advertisement
ਅਜੀਤ ਡੈਸਕ 29-11-2026

 • ਅੰਮਿ੍ਤ ਪਾਲ ਸਿੰਘ ਅੰਮਿ੍ਤ •

ਸਮਝ ਨਾ ਆਵੇ ਕਿੱਧਰ ਜਾਵਾਂ |
ਮੈਨੂੰ ਛੱਡ ਗਿਆ ਪਰਛਾਵਾਂ |

ਹਾਰ ਕਦੇ ਮੈਂ ਮੰਨੀ ਨਹੀਂ ਸੀ,
ਖਵਰੇ ਅੱਜ ਕਿਓ ਡਰਦਾ ਜਾਵਾਂ |

ਚੰਗਾ ਸੀ ਉਹ ਮਿਲਦਾ ਰਹਿੰਦਾ,
ਮੇਰਾ ਭੁਲ ਗਿਆ ਸਿਰਨਾਵਾਂ |

ਦਿਲ ਵਿਚ ਕਿੰਨਾ ਗ਼ਮ ਵਿਛੜਨ ਦਾ,
ਝੱਲੇ ਦਿਲ ਨੂੰ  ਕਿੰਜ ਸਮਝਾਵਾਂ |

ਜਾਨੀ ਸੀ ਜੋ ਦਿਲ ਮੇਰੇ ਦਾ,
ਵਿਹੰਦਾ ਨਹੀਂ ਸੀ ਧੁੱਪਾਂ ਛਾਵਾਂ |

ਛੱਡ ਕੇ 'ਅੰਮਿ੍ਤ' ਦੂਰ ਗਿਆ ਏ,
ਕਿਸ ਨੂੰ  ਦਿਲ ਦਾ ਹਾਲ ਸੁਣਾਵਾਂ |

-ਨਕੋਦਰ | ਮੋਬਾਈਲ : 98142-25425

Ad Position 22
No active advertisement
ਪਿਛਲੀ ਖ਼ਬਰ ਕਹਾਣੀ ਮੰਤਰ ਅਗਲੀ ਖ਼ਬਰ ਪਿਆਰ ਹੁੰਘਾਰਾ
Ad Position 24