06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਰੈਵ : ਫਾਦਰ ਸੁਰੇਸ਼ ਦੀ ਅਗਵਾਈ ਹੇਠ ਕਿ੍ਸਮਸ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 01-01-2026
ਧਾਰੀਵਾਲ, 31 ਦਸੰਬਰ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਰੈਵ: ਫਾਦਰ ਸੁਰੇਸ਼ ਦੀ ਅਗਵਾਈ ਵਿਚ ਕਿ੍ਸਮਸ ਸ਼ੋਭਾ ਯਾਤਰਾ ਕੱਢੀ ਗਈ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਫਾਦਰ ਸੁਰੇਸ਼ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਕੈਥੋਲਿਕ ਚਰਚ ਸਿੱਧਵਾਂ ਤੋਂ ਕੱਢੀ ਗਈ, ਜੋ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਹੁੰਦੀ ਹੋਈ ਸਬੰਧਤ ਚਰਚ ਵਿਖੇ ਸਮਾਪਤ ਹੋਈ | ਇਸ ਕਿ੍ਸਮਸ ਸ਼ੋਭਾ ਯਾਤਰਾ ਵਿਚ ਡਾਇਓਸਿਸ ਆਫ਼ ਜਲੰਧਰ ਤੋਂ ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ ਅਤੇ ਪੀਟਰ ਮੱਟੂ ਨੇ ਆਪਣੇ ਸਾਥੀਆਂ ਸਮੇਤ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ | ਇਸ ਦੇ ਨਾਲ ਹੀ ਕਿ੍ਸਮਸ ਸ਼ੋਭਾ ਯਾਤਰਾ ਵਿਚ ਪਹੁੰਚੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦਾ ਗੁਣਗਾਨ ਕੀਤਾ | ਫਾਦਰ ਸੁਰੇਸ਼ ਨੇ ਦੱਸਿਆ ਕਿ ਇਸ ਕਿ੍ਸਮਸ ਸ਼ੋਭਾ ਯਾਤਰਾ ਦਾ ਥਾਂ-ਥਾਂ 'ਤੇ ਸਟਾਲ ਲਗਾ ਕੇ ਪ੍ਰਭੂ ਯਿਸੂ ਮਸੀਹ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਮੌਕੇ ਉਨ੍ਹਾਂ ਵਲੋਂ ਦੇਸ਼ ਦੁਨੀਆਂ ਵਿਚ ਅਮਨ-ਸ਼ਾਂਤੀ ਦੀ ਵਿਵਸਥਾ ਬਹਾਲ ਰਹਿਣ ਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੰਮਤੀ ਮੈਂਬਰ ਬੀਬੀ ਮਨਜੀਤ ਕੌਰ ਨੂੰ ਬਲਾਕ ਕਾਦੀਆਂ ਦਾ ਚੇਅਰਪਰਸਨ ਬਣਾਇਆ ਜਾਵੇ : ਗੁਰਨਾਮ ਸਿੰਘ, ਸਰਪੰਚ ਤਜਿੰਦਰ ਸਿੰ... ਅਗਲੀ ਖ਼ਬਰ ਲੋਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੋਖਾ, ਸਰਕਾਰ ਦਾ ਵੱਡਾ ਫੇਲੀਅਰ- ਪ੍ਰਧਾਨ ਬਾਂਗੋਵਾਣੀ/ਧਾਲੀਵਾਲ <br/>
Ad Position 24
No active advertisement