11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਹਾਰਾ ਕਲੱਬ ਤੇ ਖ਼ਾਲਸਾ ਏਡ ਨੇ ਡਾ. ਸਾਧੂ ਸਿੰਘ ਹਮਦਰਦ ਦਾ ਜਨਮ ਦਿਨ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਬਟਾਲਾ, 1 ਜਨਵਰੀ (ਹਰਦੇਵ ਸਿੰਘ ਸੰਧੂ)-ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੇ ਅਲੰਬੜ੍ਹਦਾਰ ਡਾ. ਸਾਧੂ ਸਿੰਘ ਹਮਦਰਦ ਬਾਨੀ 'ਅਜੀਤ' ਪ੍ਰਕਾਸ਼ ਸਮੂਹ ਜਲੰਧਰ ਦਾ 110ਵਾਂ ਜਨਮ ਦਿਨ ਬਟਾਲਾ 'ਚ ਸਹਾਰਾ ਕਲੱਬ, ਖਾਲਸਾ ਏਡ ਤੇ ਸ਼ਹਿਰ ਦੇ ਹੋਰ ਮੁਹਤਬਰ ਵਿਅਕਤੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਸਵੇਰੇ ਤੜਕਸਾਰ ਚਾਹ ਦੇ ਲੰਗਰ ਲਗਾਏ ਗਏ ਤੇ ਮਠਿਆਈ ਵੀ ਵੰਡੀ ਗਈ | ਇਸ ਤੋਂ ਇਲਾਵਾ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਸ ਦੌਰਾਨ ਲੋਕਾਂ ਨੂੰ ਲੋੜ ਅਨੁਸਾਰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਵੱਖ-ਵੱਖ ਪਤਵੰਤਿਆਂ ਨੇ ਕਿਹਾ ਕਿ ਡਾ. ਸਾਧੂ ਸਿੰਘ ਹਮਦਰਦ ਜੀ ਇਕ ਐਸੀ ਸਖ਼ਸੀਅਤ ਸਨ, ਜੋ ਲਗਾਤਾਰ ਅਦਾਰਾ 'ਅਜੀਤ' ਦੇ ਰਾਹੀਂ ਪੰਜਾਬ ਦੀ ਵਿਲੱਖਣ ਸੇਵਾ ਕਰਕੇ ਸਦਾ ਲਈ ਆਪਣਾ ਸਥਾਨ ਪੰਜਾਬੀਆਂ ਦੇ ਦਿਲਾਂ 'ਚ ਬਣਾ ਗਏ | ਇਸੇ ਤਰ੍ਹਾਂ ਹੁਣ ਉਨ੍ਹਾਂ ਦੇ ਬੇਟੇ ਡਾ. ਬਰਜਿੰਦਰ ਸਿੰਘ ਹਮਦਰਦ ਉਨ੍ਹਾਂ ਦੀਆਂ ਲੀਹਾਂ 'ਤੇ ਚੱਲ ਕੇ ਅਦਾਰਾ 'ਅਜੀਤ' ਨੂੰ ਦਿਨ ਦੁਗੱਣੀ ਤੇ ਰਾਤ ਚੌਗੁਣੀ ਤਰੱਕੀ 'ਚ ਹਮੇਸ਼ਾ ਤਤਪਰ ਰਹਿੰਦੇ ਹਨ | ਇਸ ਮੌਕੇ ਚੇਅਰਮੈਨ ਰਾਜੀਵ ਖੁੱਲਰ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਦਲਜੀਤ ਸਿੰਘ ਕਾਹਲੋਂ ਖਾਲਸਾ ਏਡ, ਪ੍ਰੋ. ਪ੍ਰੇਮ ਸਿੰਘ, ਓਮ ਪ੍ਰਕਾਸ਼, ਸ਼ਿਵ ਲਾਲ ਸ਼ਰਮਾ, ਬਿੱਟੂ, ਨੀਰਜ ਕੁਮਾਰ ਫੌਜੀ, ਅਨਿਲ ਸਹਿਦੇਵ, ਵਰਿੰਦਰ ਕੁਮਾਰ, ਡਾ. ਧਰਮਿੰਦਰ ਸ਼ਰਮਾ, ਡਾ. ਅਸ਼ਵਨੀ ਕੁਮਾਰ, ਕਰਮ ਸਿੰਘ ਸੱਗੂ, ਫਕੀਰ ਚੰਦ, ਰਤਨ ਲਾਲ ਬੱਟਵਾਲ, ਅਸ਼ੋਕ ਲੂਣਾ, ਵਰੁਣ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਥਾਣਾ ਧਾਰੀਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਕਰਵਾਇਆ <br/> ਅਗਲੀ ਖ਼ਬਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਨਗਰ ਕੀਰਤਨ ਕੱਲ੍ਹ
Ad Position 24