11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਥਾਣਾ ਧਾਰੀਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਧਾਰੀਵਾਲ, 1 ਜਨਵਰੀ (ਸਵਰਨ ਸਿੰਘ)-ਸਰਬੱਤ ਦੇ ਭਲੇ ਲਈ ਥਾਣਾ ਧਾਰੀਵਾਲ ਵਿਖੇ ਸ੍ਰੀ ਸਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਕਰਵਾਇਆ ਗਿਆ ਤੇ ਸਭ ਲਈ ਸੁੱਖ-ਸਾਂਤੀ, ਅਮਨ-ਅਮਾਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਐਸ.ਐਚ.ਓ. ਦੀਪਿਕਾ ਨੇ ਕਿਹਾ ਕਿ ਨਵੇਂ ਸਾਲ ਦੀ ਆਮਦ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਪੁਲਿਸ ਮੁਲਾਜ਼ਮਾਂ ਦੀ ਚੜ੍ਹਦੀ ਕਲ੍ਹਾ ਰੱਖਣ ਲਈ ਅਰਦਾਸ ਕੀਤੀ ਗਈ | ਸਮਾਗਮ 'ਚ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪੁਲਿਸ ਵਲੋਂ ਕਰਵਾਏ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਨਾਲ ਪੁਲਿਸ ਦੀ ਆਮ ਲੋਕਾਂ ਨਾਲ ਨੇੜਤਾ ਵਧਦੀ ਹੈ | ਇਸ ਮੌਕੇ ਡੀ.ਐਸ.ਪੀ. ਕੁਲਵੰਤ ਸਿੰਘ ਮਾਨ, ਚੇਅਰਮੈਨ ਭਪਿੰਦਰ ਸਿੰਘ ਰਿੰਕਾ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਮੀਤ ਪ੍ਰਧਾਨ ਦੀਪਕ ਕੁਮਾਰ ਰਿੰਟੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਤਿੰਦਰ ਕੌਰ ਖੁੰਡੀ, ਸੰਮਤੀ ਮੈਂਬਰ ਮਾਲਿਕ ਸਿੰਘ ਬੰਟੀ, ਗੁਰਦੀਪ ਸਿੰਘ ਦੀਪ ਸੰਧੂ ਸੰਮਤੀ ਮੈਂਬਰ, ਲਾਡੀ ਕੋਟ ਸੰਤੋਖ ਰਾਏ, ਨਵਾ ਯੁੱਗ ਨਵੀ ਸੋਚ ਸੁਸਾਇਟੀ ਚੇਅਰਮੈਨ ਨੀਰਜ ਮਹਾਜਨ, ਅੰਮਿ੍ਤਪਾਲ ਸਿੰਘ ਬੱਲ, ਗੋਰਾ ਸੋਹਲ, ਸੋਨੂੰ ਰੰਧਾਵਾ, ਗੁਰਨਾਮ ਸਿੰਘ ਰੰਧਾਵਾ ਸਰਪੰਚ, ਇੰਸਪੈਕਟਰ ਅਮਨਦੀਪ ਕੌਰ, ਅਮਨਪ੍ਰੀਤ ਕੌਰ ਟੀ.ਪੀ.ਐਮ.ਐਮ., ਨੂਰ ਅਰਾਧਨਾ, ਮੁਨਸੀ ਜਗਰਾਤ ਸਿੰਘ, ਅਮਰਬੀਰ ਸਿੰਘ, ਦਿਲਜੋਧ ਸਿੰਘ, ਜਤਿੰਦਰ ਸਿੰਘ ਸੇਠੀ ਸੱਭਰਵਾਲ, ਜਤਿੰਦਰ ਸਿੰਘ ਰਿੰਕੂ ਰਣੀਆਂ, ਹਰਦੇਵ ਸਿੰਘ ਦੇਬੀ ਸੰਧਵਾਂ, ਸਾਬਕਾ ਕੌਂਸਲਰ ਅਮਿਤ ਸਹੋਤਾ, ਭੁਪਿੰਦਰ ਸਿੰਘ ਰਣੀਆਂ, ਸਬ ਇੰਸਪੈਕਟਰ ਯੂਸਫ ਮਸੀਹ, ਏ.ਐਸ.ਆਈ. ਰਣਜੀਤ ਸਿੰਘ ਰਾਣਾ, ਏ.ਐਸ.ਆਈ. ਰਮੇਸ਼ ਕੁਮਾਰ, ਏ.ਐਸ.ਆਈ. ਸੁਖਦੇਵ ਸਿੰਘ, ਏ.ਐਸ.ਆਈ. ਹਰਜਿੰਦਰ ਸਿੰਘ, ਜੇ.ਪੀ. ਸਿੰਘ ਆਦਿ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਨਵੇਂ ਸਾਲ ਦੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਰੈੱਡ ਕਲਰ ਡੇਅ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਸਹਾਰਾ ਕਲੱਬ ਤੇ ਖ਼ਾਲਸਾ ਏਡ ਨੇ ਡਾ. ਸਾਧੂ ਸਿੰਘ ਹਮਦਰਦ ਦਾ ਜਨਮ ਦਿਨ ਮਨਾਇਆ
Ad Position 24