13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪਸ਼ੂ ਪਾਲਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਸ਼ੂ ਪਾਲਣ ਵਿਭਾਗ ਵਲੋਂ ਕਈ ਸਕੀਮਾਂ ਸ਼ੁਰੂ-ਡਾ: ਵਿਜੇ ਕੁਮਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਪਠਾਨਕੋਟ, 1 ਜਨਵਰੀ (ਵਿਨੋਦ)-ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਤੇ ਪਸ਼ੂ ਪਾਲਨ ਮੱਛੀ ਪਾਲਨ ਅਤੇ ਡੇਅਰੀ ਵਿਕਾਸ ਵਿਭਾਗ ਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਤੇ ਨਿਰਦੇਸ਼ਕ ਡਾ: ਪਰਮਦੀਪ ਸਿੰਘ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਸ਼ੂ ਪਾਲਨ ਵਿਭਾਗ ਵਲੋਂ ਕਈ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ | ਇਨ੍ਹਾਂ ਸਕੀਮਾਂ 'ਚ ਸਭ ਤੋਂ ਅਹਿਮ ਸੈਕਸਡ ਸੀਮਨ ਨਾਲ ਪੈਦਾ ਹੋਣ ਵਾਲੀਆਂ ਵੱਛੀਆਂ ਕਿਸਾਨ ਕ੍ਰੈਡਿਟ ਕਾਰਡ ਤੇ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਸਬਸਿਡੀ ਰੇਟਾਂ 'ਤੇ ਲੋਨ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪਠਾਨਕੋਟ ਡਾ: ਵਿਜੇ ਕੁਮਾਰ ਨੇ ਕੀਤਾ | ਉਨ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਪਠਾਨਕੋਟ ਦੀਆਂ ਸਮੂਹ ਪਸ਼ੂ ਸੰਸਥਾਵਾਂ ਵਿਖੇ ਸਬਸਿਡੀ ਰੇਟਾਂ 'ਤੇ ਸੈਕਸਡ ਸੀਮਨ ਨਾਲ ਪੈਦਾ ਹੋਣ ਵਾਲੀਆਂ ਵੱਛੀਆਂ ਦੇ ਟੀਕੇ ਉਪਲੱਬਧ ਹੋ ਗਏ ਹਨ | ਇਸ ਟੀਕੇ ਦਾ ਸਰਕਾਰੀ ਰੇਟ 250 ਰੁਪਏ ਹੈ | ਇਹ ਟੀਕਾ ਲਗਵਾਉਣ ਨਾਲ 90 ਫੀਸਦੀ ਤੱਕ ਵੱਛੀ ਹੀ ਪੈਦਾ ਹੁੰਦੀ ਹੈ | ਇਸ ਟੀਕੇ ਨਾਲ ਪੈਦਾ ਹੋਈ ਵੱਛੀ ਵਧੀਆ ਨਸਲ ਦੀ ਹੁੰਦੀ ਹੈ ਤੇ ਇਸ ਦਾ ਆਕਾਰ ਆਮ ਵੱਛੀਆਂ ਨਾਲੋਂ ਵਧੀਆ ਹੁੰਦਾ ਹੈ | ਜ਼ਿਲ੍ਹਾ ਪਠਾਨਕੋਟ ਵਿਖੇ ਸੈਕਸਡ ਸੀਮਨ ਨਾਲ ਕਈ ਵੱਛੀਆਂ ਪੈਦਾ ਹੋਈਆਂ ਹਨ | ਸੈਕਸਡ ਸੀਮਨ ਨਾਲ ਪੈਦਾ ਹੋਈਆਂ ਵੱਛੀਆਂ ਛੋਟੀ ਉਮਰ ਵਿਚ ਹੀ ਕਰਾਸ ਹੋ ਜਾਂਦੀਆਂ ਹਨ | ਇਸ ਤੋਂ ਇਲਾਵਾ ਡਾ: ਵਿਜੇ ਕੁਮਾਰ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਇਹ ਲੋਨ ਪਸ਼ੂ ਪਾਲਕਾਂ ਨੂੰ 2 ਲੱਖ ਰੁਪਏ ਤੱਕ ਬਿਨ੍ਹਾਂ ਕਿਸੇ ਬੈਂਕ ਗਾਰੰਟੀ ਤੋਂ ਮਿਲ ਜਾਂਦਾ ਹੈ, ਇਹ ਲੋਨ ਲੈਣ ਲਈ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਦੇ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ ਤੇ ਵੈਟਰਨਰੀ ਸਰਵਿਸ ਪ੍ਰੋਵਾਈਡਰ ਨਾਲ ਤਾਲਮੇਲ ਕਰਨਾ ਯਕੀਨੀ ਬਣਾਇਆ ਜਾਵੇ | ਇਸ ਤੋਂ ਇਲਾਵਾ ਜੇਕਰ ਕੋਈ ਪਸ਼ੂ ਪਾਲਕ ਵੱਡੇ ਪੱਧਰ 'ਤੇ ਕੋਈ ਲੋਨ ਲੈਣਾ ਚਾਹੁੰਦਾ ਹੈ ਤਾਂ ਉਹ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਡੇਅਰੀ, ਪੋਲਟਰੀ, ਬੱਕਰੀ ਫਾਰਮ, ਭੇਡ ਫਾਰਮ ਚਲਾਉਣ ਲਈ 50 ਫੀਸਦੀ ਸਬਸਿਡੀ 'ਤੇ ਲੋਨ ਦਿੱਤੇ ਜਾ ਰਹੇ ਹਨ, ਜੇਕਰ ਕੋਈ ਵੀ ਪਸ਼ੂ ਪਾਲਕ ਇਹ ਲੋਨ ਲੈਣਾ ਚਾਹੁੰਦਾ ਹੈ ਤਾਂ ਉਹ ਤੁਰੰਤ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਦੇ ਵੈਟਰਨਰੀ ਅਫ਼ਸਰ ਨਾਲ ਸੰਪਰਕ ਕਰਨਾ ਲਾਜ਼ਮੀ ਬਣਾਉਣ |

Ad Position 22
No active advertisement
ਪਿਛਲੀ ਖ਼ਬਰ 'ਯੂਥ ਅਗੇਂਸਟ ਡਰੱਗਜ਼' ਮੁਹਿੰਮ ਤਹਿਤ ਆਂਗਣਵਾੜੀ 'ਚ ਸੈਮੀਨਾਰ <br/> ਅਗਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਨਵੇਂ ਸਾਲ ਦਾ ਸ਼ੱੁਭ ਆਰੰਭ
Ad Position 24