13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਨਵੇਂ ਸਾਲ ਦਾ ਸ਼ੱੁਭ ਆਰੰਭ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਪਠਾਨਕੋਟ, 1 ਜਨਵਰੀ (ਸੰਧੂ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਨਵੇਂ ਸਾਲ 2026 ਦੀ ਆਮਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਡਿਪਟੀ ਕਮਿਸ਼ਨਰ ਡਾ: ਪੱਲਵੀ, ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ, ਸਹਾਇਕ ਕਮਿਸ਼ਨਰ ਵਿਕਰਮ ਜੀਤ, ਜ਼ਿਲ੍ਹਾ ਮਾਲ ਅਫ਼ਸਰ ਸੰਜੀਵ ਪਠਾਨੀਆ, ਐਸ.ਡੀ.ਐਮ. ਧਾਰਕਲਾਂ ਸੁਮਿਤ ਮੁਧ ਤੇ ਵੱਖ–ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਹੋਏ | ਧਾਰਮਿਕ ਸਮਾਗਮ ਦੌਰਾਨ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਡਿਪਟੀ ਕਮਿਸ਼ਨਰ ਡਾ: ਪੱਲਵੀ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਸਾਲ ਸਭ ਲਈ ਖ਼ੁਸ਼ੀ ਭਰਿਆ ਹੋਵੇ, ਨਵੇਂ ਮੌਕੇ, ਨਵੀਆਂ ਉਮੀਦਾਂ ਤੇ ਨਵੀਆਂ ਕਾਮਯਾਬੀਆਂ ਲੈ ਕੇ ਆਵੇ ਤੇ ਸਾਰਿਆਂ ਦੇ ਘਰਾਂ 'ਚ ਪਿਆਰ ਤੇ ਤੰਦਰੁਸਤੀ ਦਾ ਪਸਾਰਾ ਹੋਵੇ | ਉਨ੍ਹਾਂ ਕਿਹਾ ਕਿ ਇਸ ਨਵੇਂ ਸਾਲ ਦੌਰਾਨ ਸਾਰੇ ਕਰਮਚਾਰੀ ਆਪਣੇ ਆਪ ਨਾਲ ਇਕ ਵਾਅਦਾ ਕਰਨ ਕਿ ਉਹ ਸਾਰੇ ਦਿਨ ਦਫ਼ਤਰੀ ਕੰਮਕਾਜ ਦੇ ਨਾਲ-ਨਾਲ ਇਕ ਕੰਮ ਮਾਨਵਤਾ ਦੀ ਸੇਵਾ ਲਈ ਜ਼ਰੂਰ ਕਰਨ ਦਾ ਪ੍ਰਣ ਲੈਣ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਕ ਹੋਰ ਪ੍ਰਣ ਵੀ ਕੀਤਾ ਜਾਵੇ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਾ ਫੈਲਾਈ ਜਾਵੇ | ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਚੱਲਿਆ |

Ad Position 22
No active advertisement
ਪਿਛਲੀ ਖ਼ਬਰ ਪਸ਼ੂ ਪਾਲਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਸ਼ੂ ਪਾਲਣ ਵਿਭਾਗ ਵਲੋਂ ਕਈ ਸਕੀਮਾਂ ਸ਼ੁਰੂ-ਡਾ: ਵਿਜੇ ਕੁਮਾਰ <br/> ਅਗਲੀ ਖ਼ਬਰ ਘਰੋਟਾ ਪੁਲਿਸ ਨੇ ਨੌਸ਼ਹਿਰਾ ਨਲਬੰਦਾ 'ਚ ਨਾਕਾਬੰਦੀ ਦੌਰਾਨ ਕਾਰ 'ਚੋਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ <br/>
Ad Position 24