ਘੁਮਾਣ, 2 ਜਨਵਰੀ (ਬੰਮਰਾਹ)-ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਭੂਆ ਦੇ ਜਵਾਈ ਮਨਦੀਪ ਸਿੰਘ ਰੰਦੇਵ ਪੁੱਤਰ ਮਾਸਟਰ ਪਿਆਰਾ ਸਿੰਘ ਪਿੰਡ ਦਕੋਹਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਬੀਤੀ ਰਾਤ ਮਨਦੀਪ ਸਿੰਘ ਆਪਣੀ ਪਤਨੀ ਦਲਜੀਤ ਕੌਰ ਨਾਲ ਡੀ.ਐਮ.ਸੀ. ਹਸਪਤਾਲ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ | ਅੰਮਿ੍ਤਸਰ ਜੀ.ਟੀ. ਰੋਡ ਪਿੰਡ ਹਬੋਵਾਲ ਨੇੜੇ ਢਿੱਲਵਾਂ ਨਜ਼ਦੀਕ ਅੰਮਿ੍ਤਸਰ ਤੋਂ ਆ ਰਹੀ ਤੇਜ਼ ਰਫਤਾਰ ਸਵਿਫਟ ਕਾਰ ਦੂਸਰੇ ਪਾਸੇ ਡਿਵਾਈਡਰ ਪਾਰ ਕਰਦੀ ਹੋਈ ਥਾਰ ਗੱਡੀ ਨਾਲ ਜਾ ਟਕਰਾਈ, ਜਿਸ ਨਾਲ ਇਸ ਵਿਚ ਸਵਾਰ ਮਨਦੀਪ ਸਿੰਘ ਮੌਕੇ 'ਤੇ ਮੌਤ ਹੋ ਗਈ ਤੇ ਉਨ੍ਹਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ | ਹਾਦਸੇ ਦੌਰਾਨ ਥਾਰ ਗੱਡੀ ਚਕਨਾਚੂਰ ਹੋ ਗਈ | ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਨੇ ਦੱਸਿਆ ਕਿ ਸਾਡਾ ਇਹ ਪਰਿਵਾਰ ਪਹਿਲਾਂ ਹੀ ਆਪਣੇ ਜਵਾਨ ਪੁੱਤਰ ਦੀ ਮੌਤ ਦੇ ਸਦਮੇ ਵਿਚੋਂ ਬਾਹਰ ਨਹੀਂ ਸੀ ਨਿਕਲਿਆ ਕਿ ਇਹ ਵੱਡਾ ਭਾਣਾ ਵਾਪਰ ਗਿਆ | ਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਦਕੋਹਾ ਵਿਖੇ ਕੀਤਾ ਗਿਆ | ਇਸ ਦੁੱਖ ਦੀ ਘੜੀ 'ਚ ਸਰਪੰਚ ਨਿਰਵੈਰ ਸਿੰਘ ਦਕੋਹਾ, ਠੇਕੇਦਾਰ ਸਤਿੰਦਰ ਸਿੰਘ ਦਕੋਹਾ, ਮਾਸਟਰ ਸੁਖਦੇਵ ਸਿੰਘ ਦਕੋਹਾ, ਮਾਸਟਰ ਜੋਗਿੰਦਰ ਸਿੰਘ ਦਕੋਹਾ, ਸਾਹਿਬ ਸਿੰਘ ਮੰਡ, ਹਰਵਿੰਦਰਪਾਲ ਸਿੰਘ ਸ਼ਾਹਬਾਦ, ਗੁਰਪ੍ਰੀਤ ਸਿੰਘ ਸੈਣੀ, ਪਲਵਿੰਦਰ ਸਿੰਘ ਰਾਜਾ, ਜਸਬੀਰ ਸਿੰਘ ਜੱਸ ਸੰਧਵਾਂ, ਸਰਬਜੀਤ ਸਿੰਘ ਸਾਬੀ, ਹਰਜਿੰਦਰ ਸਿੰਘ ਦਕੋਹਾ ਸਾਬਕਾ ਸਰਪੰਚ, ਸ਼ੁਭਪ੍ਰੀਤ ਸਿੰਘ ਕਾਹਲੋਂ, ਬਲਕਾਰ ਸਿੰਘ ਬੱਲ, ਕਸ਼ਮੀਰ ਸਿੰਘ ਮੈਂਬਰ ਪੰਚਾਇਤ, ਬਿੱਕਰ ਸਿੰਘ ਸ਼ਾਹ, ਮੰਗਲ ਸਿੰਘ ਸਾਬਕਾ ਮੈਂਬਰ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਦੇਵ ਸਿੰਘ ਈਟੀਓ, ਮਾਸਟਰ ਰਤਨ ਸਿੰਘ ਸਾਬਕਾ ਸਰਪੰਚ, ਗੁਰਪ੍ਰਤਾਪ ਸਿੰਘ ਪ੍ਰਧਾਨ, ਲਖਬੀਰ ਸਿੰਘ ਠੇਕੇਦਾਰ, ਜਰਨੈਲ ਸਿੰਘ, ਤਜਿੰਦਰ ਸਿੰਘ ਪੰਨੂੰ, ਤਰਸੇਮ ਸਿੰਘ ਐਮ.ਸੀ. ਆਦਿ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ |