12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਸ਼ਹੀਦੀ ਸਮਾਗਮ ਦੀ ਸੰਪੂਰਨਤਾ

Ad Position 21
No active advertisement
ਅਜੀਤ ਡੈਸਕ 03-01-2026
ਹਰਚੋਵਾਲ, 2 ਜਨਵਰੀ (ਢਿੱਲੋਂ, ਭਾਮ)-ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ 'ਚ 7 ਰੋਜ਼ਾ ਸ਼ਹੀਦੀ ਸਮਾਗਮ ਦੇ ਆਖਰੀ ਦਿਨ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਕੀਰਤਨ ਦਰਬਾਰ ਦੀ ਆਰੰਭਤਾ 'ਚ ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਲਜੀਤ ਸਿੰਘ ਧੱਕੜ ਕਥਾਵਾਚਕ, ਭਾਈ ਸਚਿਨ ਸਿੰਘ ਸੋਹਲਾ ਵਾਲੇ ਢਾਡੀ ਜਥਾ ਤੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਨੇ ਗੁਰੂ ਘਰ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਉਂਦੇ ਹੋਏ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ | ਗੁਰਦੁਆਰਾ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਬਲਵਿੰਦਰ ਸਿੰਘ ਤੇ ਜਥੇਦਾਰ ਬਾਬਾ ਦਲਬੀਰ ਸਿੰਘ ਵਲੋਂ ਆਏ ਹੋਏ ਕੀਰਤਨ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਮੂਹ ਸੰਗਤਾਂ ਤੇ ਐਨ.ਆਰ.ਆਈ. ਪਰਿਵਾਰਾਂ ਦਾ ਸਮਾਗਮ ਲਈ ਸਹਿਯੋਗ ਕਰਨ 'ਤੇ ਧੰਨਵਾਦ ਵੀ ਕੀਤਾ | ਇਸ ਮੌਕੇ ਗੁਰਦੀਪ ਸਿੰਘ ਬ੍ਰਹਮ, ਰਾਜਨਦੀਪ ਸਿੰਘ, ਸੁਰਜੀਤ ਸਿੰਘ, ਕਾਕਾ ਅੰਗਦ ਸਿੰਘ, ਕਾਕਾ ਭਾਗ ਸਿੰਘ, ਸਤਿੰਦਰਪਾਲ ਸਿੰਘ ਯੂ.ਐਸ.ਏ., ਅਤਿੰਦਰਪਾਲ ਪਾਲ ਸਿੰਘ ਯੂ.ਐਸ.ਏ., ਲਵਪ੍ਰੀਤ ਸਿੰਘ ਕੈਨੇਡਾ, ਮੋਹਕਮ ਸਿੰਘ ਆਸਟਰੇਲੀਆ, ਪਿ੍ੰਸਪਾਲ ਸਿੰਘ ਯੂ.ਕੇ., ਮਨਜੀਤ ਸਿੰਘ ਨਿਊਜ਼ੀਲੈਂਡ, ਮਨਮੀਤ ਸਿੰਘ ਨਿਊਜ਼ੀਲੈਂਡ, ਸੈਕਟਰੀ ਸੁਖਚੈਨ ਸਿੰਘ, ਸਰਪੰਚ ਹਰਭੇਜ ਸਿੰਘ ਭਾਮ, ਪਾਲ ਸਿੰਘ ਆੜਤੀਆ, ਗੁਰਦਿਆਲ ਸਿੰਘ ਨੰਬਰਦਾਰ, ਡਾਕਟਰ ਗੁਰਨੇਕ ਸਿੰਘ ਹਰਚੋਵਾਲ, ਡਾਕਟਰ ਕਸ਼ਮੀਰ ਸਿੰਘ, ਸੂਬਾ ਸਿੰਘ ਭਾਮ, ਸੁੱਚਾ ਸਿੰਘ ਫੌਜੀ, ਸੁਖਜੀਤ ਸਿੰਘ ਸੁੱਖਾ ਭਾਮ, ਅਨੂਪ ਸਿੰਘ, ਅੰਮਿ੍ਤਪਾਲ ਸਿੰਘ ਲਾਡੀ ਭਾਮ, ਗੋਪਾਲ ਸਿੰਘ ਦਿਲਬਾਗ ਸਿੰਘ, ਸੁਖਬੀਰ ਸਿੰਘ, ਮਲੂਕ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਮਨਾਇਆ ਨਵਾਂ ਸਾਲ ਅਗਲੀ ਖ਼ਬਰ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੂੰ ਸਦਮਾ - ਜੀਜੇ ਮਨਦੀਪ ਸਿੰਘ ਰੰਦੇਵ ਦਕੋਹਾ ਦੀ ਸੜਕ ਹਾਦਸੇ 'ਚ ਮੌਤ
Ad Position 24