ਸੁਲਤਾਨਵਿੰਡ, 2 ਜਨਵਰੀ (ਗੁਰਨਾਮ ਸਿੰਘ ਬੁੱਟਰ)-ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਵੱਖ-ਵੱਖ ਵਾਰਡਾਂ ਨਾਲ ਸੰਬੰਧਤ ਕੌਂਸਲਰਾਂ ਅਤੇ ਇਲਾਕਾ ਵਾਸੀਆਂ ਵਲੋਂ ਨਵਾਂ ਸਾਲ ਮਨਾਉਣ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵਿਸ਼ੇਸ਼ ਤੌਰ ਪਹੁੰਚੇ ਅਤੇ ਨਵੇਂ ਸਾਲ ਦੀਆਂ ਦਿੱਤੀਆਂ ਜਿੱਥੇ ਮੇਅਰ ਭਾਟੀਆ ਨੂੰ ਕੌਸਲਰਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਰਿੰਕੂ, ਸੁਖਦੇਵ ਸਿੰਘ ਸੁੱਖ ਹੁੰਦਲ, ਕੌਂਸਲਰ ਜਗਜੀਤ ਸਿੰਘ ਘੁੱਲੀ, ਕੌਂਸਲਰ ਸੁਖਬੀਰ ਕੌਰ, ਕੌਂਸਲਰ ਅਸ਼ਨੂਰ ਕੌਰ ਅਤੇ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਇਲਾਕਾ ਵਾਸੀ ਹਾਜ਼ਰ ਸਨ |