ਬਟਾਲਾ, 4 ਜਨਵਰੀ (ਸਤਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੁਆਰਾ ਬਟਾਲਾ ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ 'ਚ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਰੁਕਮਨੀ ਭਾਰਤੀ ਨੇ ਕਿਹਾ ਕਿ ਸਾਡੇ ਸੰਤਾਂ ਦੀ ਸਦਾ ਪ੍ਰਭੂ ਚਰਨਾਂ 'ਚ ਅਰਦਾਸ ਹੁੰਦੀ ਰਹੀ ਹੈ ਕਿ ਪ੍ਰਭੂ ਸਾਨੂੰ ਬੁੱਧੀ ਬਖਸ਼ੇ, ਕਿਉਂਕਿ ਇਸ ਦੀ ਅਣਹੋਂਦ 'ਚ ਮਨੁੱਖ ਤਬਾਹੀ ਵੱਲ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿਆਣਪ ਕਾਰਨ ਮਨੁੱਖ ਹਰ ਗਲਤ ਕੰਮ ਸਵਾਰਥ ਲਈ ਕਰਦਾ ਹੈ | ਜਿਵੇਂ ਕਿ ਮਨੁੱਖ ਦੁਆਰਾ ਆਪਣੀ ਖੁਸ਼ੀ ਲਈ ਬਣਾਈ ਗਈ ਹਰ ਚੀਜ਼ ਜੋ ਉਸ ਨੂੰ ਖੁਸ਼ੀ ਦਿੰਦੀ ਹੈ, ਪਰ ਉਸ ਨੂੰ ਸਿਰਫ਼ ਦੁੱਖ ਦੇ ਰਹੀ ਹੈ | ਸਾਧਵੀ ਨੇ ਕਿਹਾ ਕਿ ਜਦੋਂ ਵੀ ਮਨੁੱਖ ਬਿਨ੍ਹਾਂ ਦਿਸ਼ਾ ਤੋਂ ਚੱਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪਤਨ ਵੱਲ ਜਾਂਦਾ ਹੈ | ਸਾਡੇ ਸੰਤ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਪਟੜੀ 'ਤੇ ਲਿਆਉਣਾ ਚਾਹੁੰਦੇ ਹੋ ਤਾਂ ਸਾਨੂੰ ਅਜਿਹੇ ਇੰਜਣ ਦੀ ਜ਼ਰੂਰਤ ਹੈ, ਜੋ ਸਾਨੂੰ ਰੱਬ ਦੀ ਮੰਜ਼ਿਲ 'ਤੇ ਪਹੁੰਚਾ ਸਕੇ |