ਗੁਰਦਾਸਪੁਰ, 4 ਜਨਵਰੀ (ਚੱਕਰਾਜਾ)-ਅੱਜ ਨਵੇਂ ਸਾਲ ਦੇ ਸ਼ੁੱਭ ਮੌਕੇ 'ਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਗੁਰਦਾਸਪੁਰ ਵਲੋਂ ਨਵੇਂ ਸਾਲ 2026 ਦਾ ਕੈਲੰਡਰ ਇੰਜੀ: ਜਸਪ੍ਰੀਤ ਸਿੰਘ ਵਿਰਮੀ ਐਕਸੀਅਨ, ਲੋਕ ਨਿਰਮਾਣ ਵਿਭਾਗ ਦੇ ਕਰ ਕਮਲਾਂ ਨਾਲ ਜਾਰੀ ਕੀਤਾ ਗਿਆ | ਇਸ ਮੌਕੇ ਰਘਬੀਰ ਸਿੰਘ ਬਡਵਾਲ ਸੂਬਾ ਚੇਅਰਮੈਨ, ਸਾਵਣ ਸਿੰਘ ਜ਼ਿਲ੍ਹਾ ਪ੍ਰਧਾਨ, ਗੁਰਜੀਤ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਮੈਨੂਅਲ ਨਾਹਰ ਸੂਬਾ ਮੀਡੀਆ ਇੰਚਾਰਜ, ਅਮਰਪ੍ਰੀਤ ਸਿੰਘ ਪਰਮਾਰ ਸੂਬਾ ਪ੍ਰਧਾਨ ਐਨ.ਸੀ.ਸੀ, ਸੁਰਜੀਤ ਸਿੰਘ ਸੂਬਾ ਪ੍ਰਧਾਨ ਵੈੱਲਫੇਅਰ ਵਿਭਾਗ, ਅਮਰਬੀਰ ਸਿੰਘ, ਰਵਿੰਦਰ ਕੁਮਾਰ, ਕਮਲਜੀਤ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ |